ਬੁਮਰਾਹ ਲਈ BCCI ਪ੍ਰਧਾਨ ਸੌਰਵ ਗਾਂਗੁਲੀ ਨੇ ਬਦਲੇ ਨਿਯਮ, ਲਿਆ ਵੱਡਾ ਫੈਸਲਾ

12/25/2019 4:21:23 PM

ਸਪੋਰਟਸ ਡੈਸਕ : ਸਟ੍ਰੈਸ ਫ੍ਰੈਕਚਰ ਕਾਰਨ ਪਿਛਲੇ 4 ਮਹੀਨਿਆਂ ਤੋਂ ਟੀਮ 'ਚੋਂ ਬਾਹਰ ਰਹੇ ਜਸਪ੍ਰੀਤ ਬੁਮਰਾਹ ਦੀ ਸ਼੍ਰੀਲੰਕਾ ਟੀ-20 ਸੀਰੀਜ਼ ਖਿਲਾਫ ਵਾਪਸੀ ਹੋਵੇਗੀ। ਇਸ ਸੀਰੀਜ਼ ਤੋਂ ਪਹਿਲਾਂ ਬੁਮਰਾਹ ਨੂੰ ਫਿੱਟਨੈਸ ਟੈਸਟ ਦੇ ਤਹਿਤ ਰਣਜੀ ਮੈਚ ਖੇਡਣਾ ਸੀ ਪਰ ਹੁਣ ਉਸ ਨੂੰ ਫਿੱਟਨੈਸ ਟੈਸਟ ਦੇਣ ਦੀ ਜ਼ਰੂਰਤ ਨਹੀਂ ਹੈ ਅਤੇ ਉਹ ਸਿੱਧੇ ਭਾਰਤੀ ਟੀਮ ਵਿਚ ਖੇਡਦੇ ਦਿਸਣਗੇ। ਬੁਮਰਾਹ 'ਤੇ ਫਿੱਟਨੈਸ ਟੈਸਟ ਨਾ ਦੇਣ ਕਾਰਨ ਸਵਾਲ ਵੀ ਖੜੇ ਹੋ ਰਹੇ ਹਨ ਪਰ ਇਹ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਫੈਸਲਾ ਲਿਆ ਹੈ।

PunjabKesari

ਹਾਲ ਹੀ 'ਚ ਬੁਮਰਾਹ ਭਾਰਤੀ ਟੀਮ ਦੇ ਨਾਲ ਨੈਟਸ ਪ੍ਰੈਕਟਿਸ ਕਰਨ ਉਤਰੇ ਸੀ ਅਤੇ ਇਸ ਦੌਰਾਨ ਉਸ ਨੇ ਕਾਫੀ ਪਸੀਨਾ ਵਹਾਇਆ ਸੀ। ਇਸ ਮਾਮਲੇ 'ਤੇ ਗਾਂਗੁਲੀ ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਅਤੇ ਜਸਪ੍ਰੀਤ ਬੁਮਰਾਹ ਵਿਚਾਲੇ ਗੱਲਬਾਤ ਹੋਈ, ਜਿਸ ਤੋਂ ਬਾਅਦ ਇਸ ਧਾਕੜ ਗੇਂਦਬਾਜ਼ ਦੇ ਸਿੱਧੇ ਸਫੇਦ ਬਾਲ ਕ੍ਰਿਕਟ 'ਚ ਵਾਪਸੀ ਦੀ ਗੱਲ ਸਾਹਮਣੇ ਆਈ ਹੈ। ਉੱਥੇ ਹੀ ਜਾਣਕਾਰਾਂ ਦੀ ਮਨੀਏ ਤਾਂ ਬੁਮਰਾਹ ਵੀ ਸਿੱਧੇ ਸਫੇਦ ਗੇਂਦ ਕ੍ਰਿਕਟ 'ਚ ਵਾਪਸੀ ਕਰਨ ਦੇ ਚਾਹਵਾਨ ਸੀ।

PunjabKesari

ਜ਼ਿਕਰਯੋਗ ਹੈ ਕਿ ਬੁਮਰਾਹ ਨੂੰ ਫਿੱਟਨੈਸ ਦੇ ਤੌਰ 'ਤੇ ਗੁਜਰਾਤ ਅਤੇ ਕੇਰਲ ਵਿਚਾਲੇ ਬੁੱਧਵਾਰ ਤੋਂ ਸ਼ੁਰੂ ਹੋਏ ਰਣਜੀ ਟਰਾਫੀ ਦੇ ਇਲੀਟ ਗਰੁਪ ਏ ਮੁਕਾਬਲੇ ਵਿਚ ਹਿੱਸਾ ਲੈਣਾ ਸੀ। ਉੱਥੇ ਹੀ ਬੁਮਰਾਹ ਤੋਂ ਇਲਾਵਾ ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਵੀ ਰਣਜੀ ਟਰਾਫੀ ਵਿਚ ਖੇਡ ਰਹੇ ਹਨ ਅਤੇ ਦਿੱਲੀ ਦੀ ਟੀਮ ਵੱਲੋਂ ਮੈਦਾਨ 'ਤੇ ਉਤਰੇ ਹਨ।


Related News