15 ਅਪ੍ਰੈਲ ਤੋਂ IPL ਸ਼ੁਰੂ ਹੋਵੇਗਾ ਜਾਂ ਨਹੀਂ? BCCI ਪ੍ਰਧਾਨ ਸੌਰਵ ਗਾਂਗੁਲੀ ਨੇ ਦਿੱਤਾ ਵੱਡਾ ਬਿਆਨ

03/14/2020 11:52:05 AM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਭ ਗਾਂਗੁਲੀ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ 2020) ਨੂੰ ਮੁਲਤਵੀ ਕਰਨ ਤੇਂ ਆਪਣੀ ਰਾਏ ਰੱਖੀ ਹੈ। ਬੋਰਡ ਪ੍ਰਧਾਨ ਗਾਂਗੁਲੀ ਨੇ ਕਿਹਾ ਹੈ ਕਿ ਫਿਲਹਾਲ ਇਹ ਟੂਰਨਾਮੈਂਟ ਮੁਲਤਵੀ ਹੈ। ਜਿਸ ਤੋਂ ਬਾਅਦ ਹਰ ਕਿਸੇ ਦੇ ਮਨ ’ਚ ਇਕ ਹ‌ੀ ਸਵਾਲ ਉੱਠ ਰਿਹਾ ਹੈ ਕਿ ਕੀ 15 ਅਪ੍ਰੈਲ ਜਾਂ ਉਸ ਤੋਂ ਬਾਅਦ ਕਿ ਆਈ. ਪੀ. ਐੱਲ ਸ਼ੁਰੂ ਹੋਵੇਗਾ ਜਾਂ ਨਹੀਂ? ਆਈ. ਪੀ. ਐੱਲ. ਮੁਲਤਵੀ ਕਰ ਤੋਂ ਬਾਅਦ ਸੌਰਵ ਗਾਂਗੁਲੀ ਨੇ ਬੀਤੇ ਦਿਨ ਸ਼ੁੱਕਰਵਾਰ ਨੂੰ ਕਿਹਾ ਕਿ ਸੁਰੱਖਿਆ ਸਾਡੇ ਪਹਿਲੀ ਤਰਜੀਹ ਹੈ। ਇਸ ਲਈ, ਅਸੀਂ ਮੈਚਾਂ ਨੂੰ ਮੁਲਤਵੀ ਕਰ ਦਿੱਤਾ ਹਨ।PunjabKesari

ਸ਼ੁੱਕਰਵਾਰ ਨੂੰ ਬੀ. ਸੀ. ਸੀ. ਆਈ ਨੇ ਕੋਰੋਨਾ ਵਾਇਰਸ ਦੇ ਖਤਰੇ ਦੇ ਚੱਲਦੇ ਇੰਡੀਅਨ ਪ੍ਰੀਮੀਅਰ ਲੀਗ ਨੂੰ ਦੋ ਹਫ਼ਤਿਆਂ ਲਈ ਮੁਲਤਵੀ ਕਰਨ ਦਾ ਐਲਾਨ ਕੀਤਾ। ਆਈ. ਪੀ. ਐੱਲ. ਦਾ 13ਵਾਂ ਸੀਜ਼ਨ 29 ਮਾਰਚ ਤੋਂ ਖੇਡਿਆ ਜਾਣਾ ਸੀ ਪਰ ਫਿਲਹਾਲ ਇਸ ਨੂੰ 15 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਹੈ। ਬੀ. ਸੀ. ਸੀ. ਆਈ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਨੋਵੇਲ ਕੋਰੋਨਾ ਵਾਇਰਸ ਕੋਵਿਡ-19 ਤੋਂ ਸਾਵਧਾਨੀ ਵਰਤਦੇ ਹੋਏ ਅਸੀਂ ਇਸ ਨੂੰ ਮੁਤਲਵੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਆਈ. ਪੀ. ਐੱਲ ਆਪਣੇ ਪਹਿਲਾਂ ਤੋਂ ਤੈਅ ਸ਼ੈਡਿਊਲ ’ਤੇ ਖਾਲੀ ਸਟੇਡੀਅਮ (ਬਿਨਾਂ ਦਰਸ਼ਕਾਂ) ’ਚ ਖੇਡਿਆ ਜਾਵੇਗਾ ਪਰ ਇਸ ਬਿਮਾਰੀ ਦੇ ਖਤਰੇ ਨੂੰ ਦੇਖਦੇ ਹੋਏ ਬੀ. ਸੀ. ਸੀ. ਆਈ. ਅਧਿਕਾਰੀਆਂ ਨੇ ਇਸ ਟੂਰਨਮੈਂਟ ਨੂੰ ਕਰੀਬ ਦੋ ਹਫ਼ਤਿਆਂ ਲਈ ਮੁਲਤਵੀ ਕਰ ਦੇਣਾ ਹੀ ਬਿਹਤਰ ਸਮਝਿਆ।

PunjabKesari

ਇਹ ਪੁੱਛਣ ’ਤੇ ਕਿ ਜੇਕਰ 15 ਅਪ੍ਰੈਲ ਤੋਂ ਆਈ. ਪੀ. ਐੱਲ. ਸ਼ੁਰੂ ਹੋ ਜਾਵੇਗਾ ਤਾਂ ਜ਼ਿਆਦਾ ਮੁਕਾਬਲੇ ‘ਡਬਲ ਹੇਡਰ‘ (ਇਕ ਦਿਨ ’ਚ ਦੋ ਮੈਚ) ਹੋਣਗੇ ਤਾਂ ਉਨ੍ਹਾਂ ਨੇ ਕਿਹਾ ਕਿ ਦੇਖਾਂਗੇ ਕੀ ਹੁੰਦਾ ਹੈ। ਅਜੇ ਕੁਝ ਜਵਾਬ ਦੇਣਾ ਜਲਦਬਾਜ਼ੀ ਹੋਵੇਗੀ। ਇਹ ਪੁੱਛਣ ’ਤੇ ਕੀ ਆਈ. ਪੀ. ਐੱਲ. ਫ੍ਰੈਂਚਾਇਜ਼ੀਆਂ ਖੁਸ਼ ਹਨ ਤਾਂ ਗਾਂਗੁਲੀ ਨੇ ਕਿਹਾ ਕਿ ਕਿਸੇ ਦੇ ਕੋਲ ਕੋਈ ਆਪਸ਼ਨ ਨਹੀਂ ਹੈ। ਦਰਅਸਲ 15 ਅਪ੍ਰੈਲ ਤਕ ਵੀਜ਼ਾ ਪਾਬੰਦੀ ਦੇ ਕਾਰਨ ਕੋਈ ਵਿਦੇਸ਼ੀ ਖਿਡਾਰੀ ਆਈ. ਪੀ. ਐੱਲ. ’ਚ‌ ਹਿੱਸਾ ਵੀ ਨਹੀਂ ਲੈ ਸਕਦੇ, ਜਿਸ ਵਜ੍ਹਾ ਕਰਕੇ ਇਸ ਟੂਰਨਾਮੈਂਟ ਦੀ ਚਮਕ ਫਿੱਕੀ ਹੁੰਦੀ ਹੋਈ ਨਜ਼ਰ ਆ ਰਹੀ ਸੀ।

PunjabKesariਬੋਰਡ ਨੇ ਫ੍ਰੈੈਂਚਾਇਜ਼ੀਆਂ ਨੂੰ ਇਹ ਜਾਣਕਾਰੀ ਦੇ ਦਿੱਤੀ ਹੈ ਅਤੇ ਨਾਲ ਹੀ ਕਿਹਾ ਹੈ ਕਿ ਉਹ ਟੀਮ ਮਾਲਕਾਂ ਨਾਲ ਸ਼ਨੀਵਾਰ ਨੂੰ ਹੋਣ ਵਾਲੀ ਆਈ. ਪੀ. ਐੱਲ. ਗਵਰਨਿੰਗ ਕਾਊਂਸਿਲ ਦੀ ਮੀਟਿੰਗ ’ਚ ਇਸ ’ਤੇ ਚਰਚਾ ਕਰਾਂਗੇ। ਇਸ ਤੋਂ ਬਾਅਦ ਹੁਣ ਇਸ ਟੂਰਨਮੈਂਟ ਦਾ ਨਵਾਂ ਸ਼ੈਡਿਊਲ ਜਾਰੀ ਕੀਤਾ ਜਾਵੇਗਾ।


Related News