ਵਿਰਾਟ ਕੋਹਲੀ ਦੀ ਧਮਾਕੇਦਾਰ ਪਾਰੀ ਦੇਖ ਬੋਲੇ BCCI ਦੇ ਪ੍ਰਧਾਨ ਗਾਂਗੁਲੀ, ਉਹ ਮੇਰੇ ਤੋਂ ਬਿਹਤਰ ਹੈ

Sunday, Sep 11, 2022 - 03:59 PM (IST)

ਵਿਰਾਟ ਕੋਹਲੀ ਦੀ ਧਮਾਕੇਦਾਰ ਪਾਰੀ ਦੇਖ ਬੋਲੇ BCCI ਦੇ ਪ੍ਰਧਾਨ ਗਾਂਗੁਲੀ, ਉਹ ਮੇਰੇ ਤੋਂ ਬਿਹਤਰ ਹੈ

ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਤੇ ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੇ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਕੋਹਲੀ ਉਨ੍ਹਾਂ ਤੋਂ ਵੱਧ ਪ੍ਰਤਿਭਾਸ਼ਾਲੀ ਹਨ। ਗਾਂਗੁਲੀ ਤੇ ਕੋਹਲੀ ਨੇ ਕਪਤਾਨ ਵਜੋਂ ਹਮਲਾਵਰ ਕ੍ਰਿਕਟ ਖੇਡੀ ਪਰ ਗਾਂਗੁਲੀ ਦਾ ਮੰਨਣਾ ਹੈ ਕਿ ਪ੍ਰਤਿਭਾ ਦੇ ਮਾਮਲੇ ਵਿਚ ਕੋਹਲੀ ਉਨ੍ਹਾਂ ਤੋਂ ਅੱਗੇ ਹਨ।

ਇਹ ਵੀ ਪੜ੍ਹੋ : US Open Final : ਕਾਰਲੋਸ ਅਲਕਾਰਾਜ਼ ਤੇ ਕੈਸਪਰ ਰੂਡ ਹੋਣਗੇ ਆਹਮੋ-ਸਾਹਮਣੇ

ਗਾਂਗੁਲੀ ਨੇ ਇਕ ਸ਼ੋਅ ਦੌਰਾਨ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਕਪਤਾਨੀ ਦੀ ਤੁਲਨਾ ਕੀਤੀ ਜਾਣੀ ਚਾਹੀਦੀ ਹੈ। ਇਕ ਖਿਡਾਰੀ ਵਜੋਂ ਤੁਲਨਾ ਹਮੇਸ਼ਾ ਸਮਰੱਥਾ ਦੀ ਹੁੰਦੀ ਹੈ। ਮੇਰੇ ਖਿਆਲ ਵਿਚ ਕੋਹਲੀ ਮੇਰੇ ਤੋਂ ਵੱਧ ਪ੍ਰਤਿਭਾਸ਼ਾਲੀ ਹਨ। ਲਗਭਗ ਇਕ ਮਹੀਨੇ ਤੋਂ ਮੈਦਾਨ 'ਚੋਂ ਬਾਹਰ ਰਹਿਣ ਤੋਂ ਬਾਅਦ ਕੋਹਲੀ ਨੇ ਏਸ਼ੀਆ ਕੱਪ ਵਿਚ ਵਾਪਸੀ ਕੀਤੀ ਤੇ ਸੁਪਰ-4 ਗੇੜ ਵਿਚ ਅਫ਼ਗਾਨਿਸਤਾਨ ਖ਼ਿਲਾਫ਼ 61 ਗੇਂਦਾਂ 'ਤੇ ਅਜੇਤੂ 122 ਦੌੜਾਂ ਬਣਾਈਆਂ ਤੇ ਲਗਭਗ ਤਿੰਨ ਸਾਲ ਤੋਂ ਚੱਲ ਰਿਹਾ ਉਨ੍ਹਾਂ ਦਾ ਸੈਂਕੜਿਆਂ ਦਾ ਸੋਕਾ ਖ਼ਤਮ ਹੋਇਆ। ਕੋਹਲੀ ਦੀ ਤਾਰੀਫ਼ ਕਰਦੇ ਹੋਏ ਗਾਂਗੁਲੀ ਨੇ ਕਿਹਾ ਕਿ ਅਸੀਂ ਦੋਵੇਂ ਵੱਖ-ਵੱਖ ਯੁਗ ਵਿਚ ਖੇਡੇ ਤੇ ਦੋਵਾਂ ਨੇ ਕਾਫੀ ਕ੍ਰਿਕਟ ਖੇਡੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News