ਟੈਸਟ ਅਤੇ ਟੀ20 ''ਚ ਵੱਖ-ਵੱਖ ਕਪਤਾਨਾਂ ਦੀ ਮੰਗ ''ਤੇ ਗਾਂਗੁਲੀ ਨੇ ਦਿੱਤਾ ਵੱਡਾ ਬਿਆਨ

11/04/2019 5:08:45 PM

ਸਪੋਰਟਸ ਡੈਸਕ : ਬੀ. ਸੀ. ਸੀ. ਆਈ. ਦੇ ਪ੍ਰਧਾਨ ਬਣਨ ਤੋਂ ਬਾਅਦ ਸੌਰਵ ਗਾਂਗੁਲੀ ਨੇ ਭਾਰਤੀ ਕ੍ਰਿਕਟ ਦਾ ਢਾਂਚਾ ਸੁਧਾਰਣ ਦੀ ਦਿਸ਼ਾ 'ਚ ਇਕ ਮਹਤ‍ਵਪੂਰਨ ਕਦਮ ਚੁੱਕਣ ਦੇ ਵੱਲ ਇਸ਼ਾਰਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕਾਫ਼ੀ ਸਮੇਂ ਤੋਂ ਟੀਮ ਇੰਡੀਆ 'ਚ ਸਪਲਿਟ ਕਪਤਾਨੀ ਦੀ ਗੱਲ ਚੱਲ ਰਹੀ ਹੈ ਜਿਸ ਨੂੰ ਲੈ ਕੇ ਹੁਣ ਦਾਦਾ ਨੇ ਸਾਫ਼ ਕਰ ਦਿੱਤਾ ਹੈ ਕਿ ਸਾਡੀ ਟੀਮ ਨੂੰ ਇਸ ਦੀ ਕੋਈ ਜ਼ਰੂਰਤ ਨਹੀਂ ਹੈ।

ਇਕ ਵੈਬਸਾਈਟ ਨਾਲ ਗੱਲਬਾਤ ਦੇ ਦੌਰਾਨ ਬੀ. ਸੀ. ਸੀ. ਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ, ਸਪਲਿਟ ਕਪਤਾਨੀ ਸਾਡੀ ਜਰੂਰਤ ਨਹੀਂ ਹੈ। ਮੈਨੂੰ ਨਹੀਂ ਲੱਗਦਾ, ਟੀਮ ਇੰਡੀਆ ਨੂੰ ਵੱਖ-ਵੱਖ ਫਾਰਮੈਟ 'ਚ ਵੱਖ-ਵੱਖ ਕਪਤਾਨਾਂ ਦੀ ਲੋੜ ਹੈ ਸਗੋਂ ਇਸ ਵਿਸ਼ੇ 'ਤੇ ਗੱਲ ਕਰਨ ਦੀ ਵੀ ਲੋੜ ਹੈ। ਤੁਹਾਨੂੰ ਦੱਸ ਦੇਈਏ ਮੌਜੂਦਾ ਕਪਤਾਨ ਵਿਰਾਟ ਕੋਹਲੀ ਦਾ ਵਨ-ਡੇ ਅਤੇ ਟੀ-20 ਅੰਤਰਰਾਸ਼ਟਰੀ 'ਚ ਜਿੱਤ ਦਾ ਫ਼ੀਸਦੀ ਰੋਹਿਤ ਸ਼ਰਮਾ ਤੋਂ ਘੱਟ ਹੈ।


Related News