BCCI ਨੇ ਅਰਜੁਨ ਤੇਂਦੁਲਕਰ ਸਮੇਤ 20 ਨੌਜਵਾਨਾਂ ਨੂੰ NCA ’ਚ ਕੈਂਪ ਲਈ ਬੁਲਾਇਆ
Thursday, Jun 15, 2023 - 12:16 PM (IST)
ਨਵੀਂ ਦਿੱਲੀ (ਭਾਸ਼ਾ)– ਏਲੀਟ ਪੱਧਰ ’ਚ ਜਲਦੀ ਖੇਡਣ ਨੂੰ ਤਿਆਰ ਬਹੁਮੁਖੀ ਪ੍ਰਤਿਭਾ ਦੇ ਧਨੀ ਖਿਡਾਰੀਆਂ ਦੀ ਭਾਲ ਵਿਚ ਰੁੱਝੇ ਬੀ. ਸੀ. ਸੀ. ਆਈ. ਨੇ 20 ਹੋਣਹਾਰ ਆਲਰਾਊਂਡਰਾਂ ਨੂੰ ਬੈਂਗਲੁਰੂ ਸਥਿਤ ਰਾਸ਼ਟਰੀ ਕ੍ਰਿਕਟ ਅਕੈਡਮੀ ’ਚ 3 ਹਫਤਿਆਂ ਦੇ ਕੈਂਪ ਲਈ ਬੁਲਾਇਆ ਹੈ। ਇਨ੍ਹਾਂ ਵਿਚ ਗੋਆ ਲਈ ਪਹਿਲੀ ਸ਼੍ਰੇਣੀ ਕ੍ਰਿਕਟ ਖੇਡਣ ਵਾਲਾ ਅਰਜੁਨ ਤੇਂਦੁਲਕਰ ਵੀ ਸ਼ਾਮਲ ਹੈ, ਜਿਸ ਨੇ ਪਿਛਲੇ ਸੈਸ਼ਨ ’ਚ ਮੁੰਬਈ ਇੰਡੀਅਨਜ਼ ਲਈ ਆਈ. ਪੀ. ਐੱਲ. ’ਚ ਡੈਬਿਊ ਕੀਤਾ ਸੀ।
ਸਮਝਿਆ ਜਾਂਦਾ ਹੈ ਕਿ ਸ਼ਿਵ ਸੁੰਦਰ ਦਾਸ ਦੀ ਅਗਵਾਈ ਵਾਲੀ ਸੀਨੀਅਰ ਰਾਸ਼ਟਰੀ ਚੋਣ ਕਮੇਟੀ ਨੇ ਪ੍ਰਦਰਸ਼ਨ ਤੇ ਸਮਰੱਥਾ ਦੇ ਆਧਾਰ ’ਤੇ ਖਿਡਾਰੀਆਂ ਦੀ ਚੋਣ ਕੀਤੀ ਹੈ। ਇਨ੍ਹਾਂ ਵਿਚ ਚੇਤਨ ਸਕਾਰੀਆ, ਅਭਿਸ਼ੇਕ ਸ਼ਰਮਾ, ਮੋਹਿਤ ਰੇਡਕਰ, ਮਾਨਵ ਸੁਤਾਰ, ਹਰਸ਼ਿਤ ਰਾਣਾ, ਦਿਵਿਜ ਮੇਹਰਾ ਵਰਗੇ ਖਿਡਾਰੀ ਸ਼ਾਮਲ ਹਨ।