ਬੀ. ਸੀ. ਸੀ. ਆਈ. ਨੇ ਭਾਰਤੀ ਟੀਮ ਦੀ ਜਰਸੀ ਸਪਾਂਸਰ ਦੀਆਂ ਦਰਾਂ ’ਚ ਕੀਤਾ ਵਾਧਾ
Saturday, Sep 06, 2025 - 03:01 PM (IST)

ਨਵੀਂ ਦਿੱਲੀ– ਭਾਰਤੀ ਕ੍ਰਿਕਟ ਟੀਮ ਦੀ ਜਰਸੀ ਨੂੰ ਹੁਣ ਸਪਾਂਸਰ ਕਰਨਾ ਹੋਰ ਮਹਿੰਗਾ ਹੋ ਜਾਵੇਗਾ ਕਿਉਂਕਿ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੇ ਦੋ-ਪੱਖੀ ਲੜੀ ਲਈ ਦਰਾਂ ਪ੍ਰਤੀ ਮੈਚ 3.5 ਕਰੋੜ ਰੁਪਏ ਤੇ ਬਹੁਪੱਖੀ ਟੂਰਨਾਮੈਂਟ ਵਿਚ ਪ੍ਰਤੀ ਮੈਚ 1.5 ਕਰੋੜ ਰੁਪਏ ਕਰ ਦਿੱਤੀਆਂ ਹਨ।
ਇਕ ਰਿਪੋਰਟ ਮੁਤਾਬਕ, ਨਵੀਆਂ ਦਰਾਂ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਤੇ ਏਸ਼ੀਆਈ ਕ੍ਰਿਕਟ ਪ੍ਰੀਸ਼ਦ (ਏ. ਸੀ. ਸੀ.) ਵੱਲੋਂ ਮਨਜ਼ੂਰ ਤੇ ਆਯੋਜਿਤ ਹੋਣ ਵਾਲੀਆਂ ਪ੍ਰਤੀਯੋਗਿਤਾਵਾਂ ’ਤੇ ਲਾਗੂ ਹੋਣਗੀਆਂ।
ਰਿਪੋਰਟ ਵਿਚ ਉਦਯੋਗ ਨਾਲ ਜੁੜੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਅੰਕੜੇ ਮੌਜੂਦਾ ਦਰਾਂ ਤੋਂ ਥੋੜ੍ਹਾ ਜ਼ਿਆਦਾ ਹਨ। ਪਹਿਲਾਂ ਦੋ-ਪੱਖੀ ਮੈਚਾਂ ਲਈ 3.17 ਕਰੋੜ ਰੁਪਏ ਤੇ ਬਹੁਪੱਖੀ ਮੈਚਾਂ ਲਈ 1.12 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਂਦਾ ਸੀ। ਇਹ ਬਦਲਾਅ ਆਨਲਾਈਨ ਗੇਮਿੰਗ ਨਿਯਮ 2025 ਦੇ ਆਉਣ ਤੋਂ ਬਾਅਦ ‘ਡ੍ਰੀਮ 11’ ਦੇ ਜਰਸੀ ਸਪਾਂਸਰ ਦੇ ਰੂਪ ਵਿਚ ਹਟਣ ਤੋਂ ਬਾਅਦ ਹੋਇਆ ਹੈ।