BCCI ਨੇ ਕੋਹਲੀ ਨੂੰ ਤੀਜੇ ਟੀ20 ਤੋਂ ਪਹਿਲਾਂ ਦਿੱਤੀ ਬਾਇਓ ਬਬਲ ਤੋਂ ਬ੍ਰੇਕ, ਸ੍ਰੀਲੰਕਾ ਖ਼ਿਲਾਫ਼ ਵੀ ਨਹੀਂ ਖੇਡਣਗੇ

02/19/2022 11:42:59 AM

ਨਵੀਂ ਦਿੱਲੀ (ਭਾਸ਼ਾ) : ਬੀ.ਸੀ.ਸੀ.ਆਈ. ਨੇ ਸੀਨੀਅਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਭਾਰਤੀ ਟੀਮ ਦੇ ਬਾਇਓ ਬਬਲ ਤੋਂ 10 ਦਿਨ ਦੀ ਬ੍ਰੇਕ ਦੇ ਦਿੱਤੀ ਹੈ ਅਤੇ ਉਹ ਕੋਲਕਾਤਾ ਵਿਚ ਵੈਸਟਇੰਡੀਜ਼ ਖ਼ਿਲਾਫ਼ ਤੀਜੇ ਟੀ20 ਮੈਚ ਤੋਂ ਪਹਿਲਾਂ ਘਰ ਰਵਾਨਾ ਹੋ ਗਏ।

ਪੀ.ਟੀ.ਆਈ. ਨੇ ਸ਼ੁੱਕਰਵਾਰ ਨੂੰ ਹੀ ਦੱਸਿਆ ਸੀ ਕਿ ਕੋਹਲੀ ਸ੍ਰੀਲੰਕਾ ਖ਼ਿਲਾਫ਼ 24 ਫਰਵਰੀ ਤੋਂ ਲਖਨਊ ਵਿਚ ਸ਼ੁਰੂ ਹੋ ਰਹੀ ਟੀ20 ਮੈਚਾਂ ਦੀ ਸੀਰੀਜ਼ ਨਹੀਂ ਖੇਡਣਗੇ। ਉਹ 26 ਅਤੇ 27 ਫਰਵਰੀ ਨੂੰ ਧਰਮਸ਼ਾਲਾ ਵਿਚ 2 ਹੋਰ ਮੈਚ ਵੀ ਨਹੀਂ ਖੇਡਣਗੇ।

ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ, 'ਕੋਹਲੀ ਸ਼ਨੀਵਾਰ ਸਵੇਰੇ ਘਰ ਰਵਾਨਾ ਹੋ ਗਏ, ਕਿਉਂਕਿ ਭਾਰਤ ਸੀਰੀਜ਼ ਜਿੱਤ ਚੁੱਕਾ ਹੈ। ਬੋਰਡ ਨੇ ਇਹ ਤੈਅ ਕੀਤਾ ਹੈ ਕਿ ਸਾਰੇ ਫਾਰਮੈਟਾਂ ਵਿਚ ਖੇਡਣ ਵਾਲੇ ਖਿਡਾਰੀਆਂ ਨੂੰ ਬਾਇਓ ਬਬਲ ਤੋਂ ਨਿਯਮਿਤ ਬ੍ਰੇਕ ਦਿੱਤਾ ਜਾਂਦਾ ਰਹੇਗਾ ਤਾਂ ਕਿ ਵਰਕਲੋਡ ਪ੍ਰਬੰਧਨ ਅਤੇ ਮਾਨਸਿਕ ਸਿਹਤ ਦਾ ਧਿਆਨ ਰੱਖਿਆ ਜਾ ਸਕੇ।'


cherry

Content Editor

Related News