ਕੋਰੋਨਾ ਵਾਇਰਸ ਨਾਲ ਲੜਨ ਲਈ BCCI ਵੀ ਆਇਆ ਅੱਗੇ, ਦਾਨ ਕੀਤੇ 51 ਕਰੋੜ ਰੁਪਏ

Monday, Mar 30, 2020 - 11:34 AM (IST)

ਕੋਰੋਨਾ ਵਾਇਰਸ ਨਾਲ ਲੜਨ ਲਈ BCCI ਵੀ ਆਇਆ ਅੱਗੇ, ਦਾਨ ਕੀਤੇ 51 ਕਰੋੜ ਰੁਪਏ

ਨਵੀਂ ਦਿੱਲੀ : ਦੁਨੀਆ ਦੇ ਸਭ ਤੋਂ ਅਮੀਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਖਿਲਾਫ ਦੇਸ਼ ਦੀ ਲੜਾਈ ਦੇ ਲਈ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ 51 ਕਰੋੜ ਰੁਪਏ ਦਾਨ ਵਿਚ ਦਿੱਤੇ। ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਅਤੇ ਸਕੱਤਰ ਜੈ ਸ਼ਾਹ ਨੇ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕਰ ਇਸ ਬਾਰੇ ਜਾਣਕਾਰੀ ਦਿੱਤੀ। ਉੱਥੇ ਹੀ ਬੀ. ਸੀ. ਸੀ. ਆਈ. ਨੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਵੀ ਇਸ ਦੇ ਬਾਰੇ ਦੱਸਿਆ।

ਬੀ. ਸੀ. ਸੀ. ਆਈ. ਨੇ ਕਿਹਾ ਕਿ ਲੋਕਾਂ ਦੀ ਚੰਗੀ ਸਿਹਤ ਉਸ ਦੀ ਪਹਿਲ ਹੈ ਅਤੇ ਉਹ ਇਸ ਮੁਸ਼ਕਿਲ ਦੇ ਸਮੇਂ ਦੇਸ਼ ਦੀ ਮਦਦ ਕਰਨ ਲਈ ਵਚਨਬੱਧ ਹੈ। ਬੋਰਡ ਨੇ ਨਾਲ ਹੀ ਕਿਹਾ ਕਿ ਉਹ ਹਾਲਾਤ ’ਤੇ ਲਗਾਤਾਰ ਨਜ਼ਰ ਰੱਖੇਗਾ ਅਤੇ ਉਸ ਤੋਂ ਜੋ ਹਰ ਸੰਭਵ ਮਦਦ ਹੋਵੇਗੀ ਉਹ ਕਰੇਗਾ।


author

Ranjit

Content Editor

Related News