BCCI ਨੇ ਸਾਬਕਾ ਖਿਡਾਰੀਆਂ ਦੀ ਪੈਨਸ਼ਨ ਕੀਤੀ ਦੁੱਗਣੀ

06/14/2022 10:52:38 AM

ਨਵੀਂ ਦਿੱਲੀ (ਏਜੰਸੀ)- ਇੰਡੀਅਨ ਪ੍ਰੀਮੀਅਰ ਲੀਗ ਦੀ ਮੀਡੀਆ ਅਧਿਕਾਰਾਂ ਦੀ ਨੀਲਾਮੀ ਤੋਂ ਹੁਣ ਤੱਕ ਕਰੀਬ 46000 ਕਰੋੜ ਰੁਪਏ ਦੀ ਕਮਾਈ ਕਰ ਚੁੱਕੇ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਸਾਬਕਾ ਕ੍ਰਿਕਟਰਾਂ (ਪੁਰਸ਼ ਅਤੇ ਮਹਿਲਾ) ਅਤੇ ਸਾਬਕਾ ਅੰਪਾਇਰਾਂ ਦੀ ਮਹੀਨਾਵਾਰ ਪੈਨਸ਼ਨ ਵਿੱਚ ਵਾਧੇ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ: ਇੰਗਲੈਂਡ ਦੇ ਕ੍ਰਿਕਟਰ ਸਟੂਅਰਟ ਬਰਾਡ ਦੇ ਪੱਬ 'ਚ ਲੱਗੀ ਭਿਆਨਕ ਅੱਗ, ਵੇਖੋ ਤਸਵੀਰਾਂ

ਪਹਿਲੇ ਦਰਜੇ ਦੇ ਖਿਡਾਰੀਆਂ ਵਿਚ ਜਿਨ੍ਹਾਂ ਨੂੰ ਪਹਿਲਾਂ 15,000 ਰੁਪਏ ਮਿਲਦੇ ਸਨ, ਉਨ੍ਹਾਂ ਨੂੰ ਹੁਣ 30,000 ਰੁਪਏ ਮਿਲਣਗੇ, ਜਦੋਂਕਿ 37,500 ਰੁਪਏ ਲੈਣ ਵਾਲੇ ਟੈਸਟ ਖਿਡਾਰੀਆਂ ਨੂੰ ਹੁਣ 60,000 ਰੁਪਏ ਅਤੇ 50,000 ਰੁਪਏ ਪੈਨਸ਼ਨ ਲੈਣ ਵਾਲਿਆਂ ਨੂੰ 70,000 ਰੁਪਏ ਮਿਲਣਗੇ। ਅੰਤਰਰਾਸ਼ਟਰੀ ਮਹਿਲਾ ਖਿਡਾਰੀ, ਜਿਨ੍ਹਾਂ ਨੂੰ ਹੁਣ ਤੱਕ 30,000 ਰੁਪਏ ਮਿਲਦੇ ਸਨ, ਉਨ੍ਹਾਂ ਨੂੰ ਹੁਣ ਤੋਂ 52,500 ਰੁਪਏ ਮਿਲਣਗੇ। ਇਸ ਤੋਂ ਇਲਾਵਾ 2003 ਤੋਂ ਪਹਿਲਾਂ ਸੰਨਿਆਸ ਲੈਣ ਅਤੇ 22,500 ਰੁਪਏ ਲੈਣ ਵਾਲੇ ਪਹਿਲੇ ਦਰਜੇ ਦੇ ਕ੍ਰਿਕਟਰਾਂ ਨੂੰ ਪੈਨਸ਼ਨ ਦੇ ਤੌਰ 'ਤੇ ਹੁਣ 45,000 ਰੁਪਏ ਮਿਲਣਗੇ। 

ਇਹ ਵੀ ਪੜ੍ਹੋ: 18 ਮੀਟਰ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਸ਼ਾਟ ਪੁਟਰ ਬਣੀ ਮਨਪ੍ਰੀਤ ਕੌਰ

ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ, 'ਇਹ ਬੇਹੱਦ ਜ਼ਰੂਰੀ ਹੈ ਕਿ ਅਸੀਂ ਆਪਣੇ ਸਾਬਕਾ ਕ੍ਰਿਕਟਰਾਂ ਦੀ ਆਰਥਿਕ ਸਥਿਤੀ ਦਾ ਧਿਆਨ ਰੱਖੀਏ। ਖਿਡਾਰੀ ਬੋਰਡ ਲਈ ਜੀਵਨ ਰੇਖਾ ਦੀ ਤਰ੍ਹਾਂ ਹਨ ਅਤੇ ਬੋਰਡ ਦੇ ਤੌਰ 'ਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਖੇਡ ਤੋਂ ਸੰਨਿਆਸ ਦੇ ਬਾਅਦ ਅਸੀਂ ਉਨ੍ਹਾਂ ਦਾ ਧਿਆਨ ਰੱਖੀਏ।' ਉਨ੍ਹਾਂ ਕਿਹਾ, 'ਅੰਪਾਇਰ ਗੁੰਮਨਾਮ ਨਾਇਕਾਂ ਵਾਂਗ ਹਨ ਅਤੇ ਬੀਸੀਸੀਆਈ ਉਨ੍ਹਾਂ ਦੇ ਯੋਗਦਾਨ ਨੂੰ ਸਮਝਦਾ ਹੈ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News