BCCI ਨੇ ਕੋਹਲੀ ਦੇ ਲਈ ਕੀਤਾ ਧੰਨਵਾਦ, ਟਵੀਟ ਕਰ ਲਿਖੀ ਇਹ ਗੱਲ
Thursday, Dec 09, 2021 - 08:29 PM (IST)
ਨਵੀਂ ਦਿੱਲੀ- ਰੋਹਿਤ ਸ਼ਰਮਾ ਨੂੰ ਭਾਰਤ ਦੀ ਵਨ ਡੇ ਟੀਮ ਦਾ ਕਪਤਾਨ ਨਿਯੁਕਤ ਕਰਨ ਦੇ ਇਕ ਦਿਨ ਬਾਅਦ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਵਿਰਾਟ ਕੋਹਲੀ ਨੂੰ ਆਪਣੇ ਕਾਰਜਕਾਲ ਦੇ ਦੌਰਾਨ 'ਹਿੰਮਤ, ਜਨੂੰਨ ਅਤੇ ਦ੍ਰਿੜਤਾ' ਪ੍ਰਦਰਸ਼ਿਤ ਕਰਨ ਦੇ ਲਈ ਧੰਨਵਾਦ ਕੀਤਾ। ਰੋਹਿਤ ਨੂੰ ਟੈਸਟ ਸਵਰੂਪ ਵਿਚ ਵੀ ਉਪ ਕਪਤਾਨ ਬਣਾਇਆ ਗਿਆ, ਜਿਸ ਦੇ ਕਪਤਾਨ ਵਿਰਾਟ ਕੋਹਲੀ ਹਨ। ਮੁੰਬਈ ਦਾ ਇਹ ਖਿਡਾਰੀ ਪਹਿਲਾਂ ਹੀ ਭਾਰਤ ਦੀ ਟੀ-20 ਟੀਮ ਦਾ ਕਪਤਾਨ ਹੈ।
ਇਹ ਖ਼ਬਰ ਪੜ੍ਹੋ- AUS v ENG : ਦੂਜੇ ਦਿਨ ਦੀ ਖੇਡ ਖਤਮ, ਆਸਟਰੇਲੀਆ ਨੇ ਇੰਗਲੈਂਡ 'ਤੇ ਬਣਾਈ 196 ਦੌੜਾਂ ਦੀ ਬੜ੍ਹਤ
ਬੀ. ਸੀ. ਸੀ. ਆਈ. ਨੇ ਰੋਹਿਤ ਨੂੰ ਵਨ ਡੇ ਕਪਤਾਨ ਦਾ ਐਲਾਨ ਕਰਦੇ ਹੋਏ ਬਿਆਨ ਵਿਚ ਕਿਤੇ ਵੀ ਕੋਹਲੀ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ ਸੀ ਪਰ ਇਸ ਦੇ ਇਕ ਦਿਨ ਬਾਅਦ ਬੋਰਡ ਨੇ ਟਵੀਟ ਕੀਤਾ- ਇਕ ਅਜਿਹਾ ਆਗੂ ਜਿਸ ਨੇ ਟੀਮ ਦੀ 'ਹਿੰਮਤ, ਜਨੂੰਨ ਅਤੇ ਦ੍ਰਿੜਤਾ' ਨਾਲ ਅਗਵਾਈ ਕੀਤੀ। ਤੁਹਾਡਾ ਧੰਨਵਾਦ ਕਪਤਾਨ ਵਿਰਾਟ ਕੋਹਲੀ। ਕੋਹਲੀ ਦੀ ਕਪਤਾਨੀ 2017 ਵਿਚ ਸ਼ੁਰੂ ਹੋਈ ਸੀ, ਜਿਸ ਵਿਚ ਉਨ੍ਹਾਂ ਨੇ 95 ਵਿਚੋਂ 65 ਮੈਚਾਂ 'ਚ ਦੇਸ਼ ਨੂੰ ਜਿੱਤ ਦਿਵਾਈ ਤੇ ਉਸਦਾ ਜਿੱਤ ਦਾ ਫੀਸਦੀ 70.43 ਦਾ ਰਿਹਾ ਹੈ।
ਟੀ-20 ਵਿਸ਼ਵ ਕੱਪ ਤੋਂ ਬਾਅਦ ਉਨ੍ਹਾਂ ਨੇ ਟੀ-20 ਕਪਤਾਨੀ ਛੱਡ ਦਿੱਤੀ ਸੀ, ਜਿਸ ਵਿਚ ਟੀਮ ਨਾਕਆਊਟ ਪੜਾਅ 'ਚ ਜਗ੍ਹਾ ਨਹੀਂ ਬਣਾ ਸਕੀ ਸੀ। ਰੋਹਿਤ ਦੀ ਟੀ-20 ਕਪਤਾਨ ਦੇ ਤੌਰ 'ਤੇ ਪਹਿਲੀ ਸੀਰੀਜ਼ ਨਿਊਜ਼ੀਲੈਂਡ ਦੇ ਵਿਰੁੱਧ ਪਿਛਲੇ ਮਹੀਨੇ ਸੀ, ਜਿਸ ਵਿਚ ਟੀਮ ਨੇ 3-0 ਨਾਲ ਜਿੱਤ ਦਰਜ ਕੀਤੀ ਸੀ। ਹੁਣ ਉਸਦਾ ਵੱਡਾ ਟੀਚਾ ਦੱਖਣੀ ਅਫਰੀਕਾ ਵਨ ਡੇ ਸੀਰੀਜ਼ ਹੋਵੇਗੀ, ਜਿਸ ਦੇ ਲਈ ਟੀਮ ਦਾ ਐਲਾਨ ਹੋਣਾ ਬਾਕੀ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।