IPL ਪ੍ਰਸਾਰਣ ਅਧਿਕਾਰਾਂ ਤੋਂ 5 ਅਰਬ ਡਾਲਰ ਕਮਾ ਸਕਦੈ BCCI

Friday, Oct 22, 2021 - 02:40 AM (IST)

IPL ਪ੍ਰਸਾਰਣ ਅਧਿਕਾਰਾਂ ਤੋਂ 5 ਅਰਬ ਡਾਲਰ ਕਮਾ ਸਕਦੈ BCCI

ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਅਗਲੇ 5 ਸਾਲ ਦੇ ਚੱਕਰ (2023-2027) ਵਿਚ ਆਈ. ਪੀ. ਐੱਲ. ਦੇ ਪ੍ਰਸਾਰਣ (ਟੀ. ਵੀ. ਤੇ ਡਿਜ਼ੀਟਲ) ਅਧਿਕਾਰਾਂ ਤੋਂ 5 ਅਰਬ ਡਾਲਰ ਦੀ ਕਮਾਈ ਹੋ ਸਕਦੀ ਹੈ ਜਦਕਿ ਦੋ ਨਵੀਆਂ ਟੀਮਾਂ ਦੇ ਆਉਣ ਨਾਲ ਬੋਲੀ ਲਗਾਉਣ ਦੀ ਪ੍ਰਕਿਰਿਆ ਵਿਚ ਕਈ ਵੱਡੇ ਨਾਂ ਦੌੜ 'ਚ ਹਨ। ਆਈ. ਪੀ. ਐੱਲ. ਦੇ ਪ੍ਰਸਾਰਣ ਅਧਿਕਾਰ 2018 ਤੋਂ 2022 ਦੇ ਚੱਕਰ ਤੱਕ ਲਈ ਸਟਾਰ ਇੰਡੀਆ ਕੋਲ ਹਨ। ਇਸਦੀ ਉਸ ਸਮੇਂ ਵੈਲਿਊਏਸ਼ਨ ਤਕਰੀਬਨ ਢਾਈ ਅਰਬ ਡਾਲਰ ਸੀ ਪਰ ਅਗਲੇ ਚੱਕਰ ਵਿਚ ਇਹ ਰਕਮ ਦੁੱਗਣੀ (36,000 ਕਰੋੜ ਰੁਪਏ) ਹੋਣ ਦੀ ਉਮੀਦ ਹੈ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਬੰਗਲਾਦੇਸ਼ ਨੇ ਪਾਪੂਆ ਨਿਊ ਗਿਨੀ ਨੂੰ 84 ਦੌੜਾਂ ਨਾਲ ਹਰਾਇਆ


ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆਂ ਕਿ ਅਮਰੀਕਾ ਸਥਿਤ ਇਕ ਕੰਪਨੀ ਨੇ ਕੁਝ ਸਮੇਂ ਪਹਿਲਾਂ ਆਈ. ਪੀ. ਐੱਲ. ਮੀਡੀਆ ਅਧਿਕਾਰਾਂ ਲਈ ਬੋਲੀ ਲਾਉਣ ਵਿਚ ਦਿਲਚਸਪੀ ਜਤਾਈ ਸੀ। 2022 ਤੋਂ ਆਈ. ਪੀ. ਐੱਲ. ਵਿਚ 10 ਟੀਮਾਂ ਹੋਣਗੀਆਂ ਤੇ 74 ਮੈਚ ਹੋ ਜਾਣਗੇ, ਜਿਸ ਨਾਲ ਇਸਦੀ ਵੈਲਿਊਏਸ਼ਨ ਵੀ ਵਧੇਗੀ। ਦੋ ਨਵੀਂ ਟੀਮਾਂ ਦੇ ਆਉਣ ਨਾਲ 7000 ਤੋਂ 10,000 ਕਰੋੜ ਰੁਪਏ ਆਉਣਗੇ ਤੇ ਪ੍ਰਸਾਰਣ ਅਧਿਕਾਰ ਵੀ ਵਧ ਜਾਣਗੇ। ਅਗਲੇ ਚੱਕਰ ਵਿਚ ਆਈ. ਪੀ. ਐੱਲ. ਦੇ ਪ੍ਰਸਾਰਣ ਅਧਿਕਾਰ 4 ਤੋਂ 5 ਅਰਬ ਡਾਲਰ ਤੱਕ ਦੇ ਹੋਣ ਦੀ ਸੰਭਾਵਨਾ ਹੈ। 

ਇਹ ਖ਼ਬਰ ਪੜ੍ਹੋ- ICC ਈਵੈਂਟ 'ਚ ਬੰਗਲਾਦੇਸ਼ ਦੀ 6 ਜਿੱਤਾਂ ਵਿਚ ਮੈਨ ਆਫ ਦਿ ਮੈਚ ਰਹੇ ਸ਼ਾਕਿਬ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News