ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ

Friday, Apr 03, 2026 - 05:35 PM (IST)

ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ 2026 ਦੇ ਸੀਜ਼ਨ ਦੌਰਾਨ ਪੰਜਾਬ ਕਿੰਗਜ਼ ਦੇ ਸਟਾਰ ਸਪਿਨਰ ਯੁਜ਼ਵਿੰਦਰ ਚਹਿਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਗੰਦੀ ਸਾਜ਼ਿਸ਼ ਸਾਹਮਣੇ ਆਈ ਹੈ।

ਸੋਸ਼ਲ ਮੀਡੀਆ 'ਤੇ ਚਹਿਲ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਹਾਲਾਂਕਿ, ਜਾਂਚ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਇਹ ਵੀਡੀਓ ਪੂਰੀ ਤਰ੍ਹਾਂ ਨਕਲੀ (Fake) ਹੈ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਤਿਆਰ ਕੀਤੀ ਗਈ ਹੈ।

ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਚਹਿਲ ਦਿੱਲੀ ਵਿੱਚ ਇੱਕ ਆਈਪੀਐਲ ਮੈਚ ਦੇਖਣ ਲਈ ਦੋ ਲੜਕੀਆਂ ਨਾਲ ਪਹੁੰਚੇ ਸਨ। ਵੀਡੀਓ ਵਿੱਚ ਇੱਕ ਲੜਕੀ ਨੂੰ ਉਨ੍ਹਾਂ ਦੀ ਗੋਦ ਵਿੱਚ ਬੈਠੇ ਦਿਖਾਇਆ ਗਿਆ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਨਿੱਜੀ ਜੀਵਨ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਈਆਂ ਜਾਣ ਲੱਗੀਆਂ। ਪਰ ਅਸਲੀਅਤ ਵਿੱਚ ਇਹ ਚਹਿਲ ਦੀ ਲੋਕਪ੍ਰਿਯਤਾ ਦਾ ਫਾਇਦਾ ਚੁੱਕ ਕੇ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਦੀ ਇੱਕ ਸਾਜ਼ਿਸ਼ ਹੈ।

ਇਹ ਵੀ ਪੜ੍ਹੋ- ਮੈਚ ਮਗਰੋਂ ਗਰਮਾਇਆ ਮਾਹੌਲ, ਹੈਂਡਸ਼ੇਕ ਦੌਰਾਨ ਭਿੜ ਗਏ ਖਿਡਾਰੀ! 

ਚਹਿਲ ਨੂੰ ਬਦਨਾਮ ਕਰਨ ਦੀ ਇਹ ਕੋਸ਼ਿਸ਼ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਉਹ ਮੈਦਾਨ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਗੁਜਰਾਤ ਟਾਈਟਨਸ ਵਿਰੁੱਧ ਹਾਲ ਹੀ ਵਿੱਚ ਹੋਏ ਮੁਕਾਬਲੇ ਵਿੱਚ ਚਹਿਲ ਨੇ 4 ਓਵਰਾਂ ਵਿੱਚ ਮਹਿਜ਼ 28 ਰਨ ਦੇ ਕੇ 2 ਵਿਕਟਾਂ ਝਟਕਾਈਆਂ ਅਤੇ ਆਪਣੀ ਟੀਮ ਨੂੰ ਪਹਿਲੀ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਦੱਸਣਯੋਗ ਹੈ ਕਿ ਚਹਿਲ ਆਈਪੀਐਲ ਇਤਿਹਾਸ ਦੇ ਸਭ ਤੋਂ ਸਫਲ ਗੇਂਦਬਾਜ਼ ਹਨ ਅਤੇ ਉਹ ਇਕਲੌਤੇ ਖਿਡਾਰੀ ਹਨ ਜਿਨ੍ਹਾਂ ਨੇ ਲੀਗ ਵਿੱਚ 200 ਵਿਕਟਾਂ ਦਾ ਅੰਕੜਾ ਪਾਰ ਕੀਤਾ ਹੈ।

ਆਪਣੀ ਫਿਟਨੈਸ ਅਤੇ ਖੇਡ ਨੂੰ ਲੈ ਕੇ ਚਹਿਲ ਕਾਫੀ ਗੰਭੀਰ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਫਿਟਨੈਸ ਨੂੰ ਬਰਕਰਾਰ ਰੱਖਣ ਲਈ ਸ਼ਰਾਬ ਛੱਡਣ ਦਾ ਫੈਸਲਾ ਵੀ ਲਿਆ ਸੀ ਤਾਂ ਜੋ ਉਹ ਟੀਮ ਲਈ ਵਧੇਰੇ ਲਾਹੇਵੰਦ ਸਾਬਤ ਹੋ ਸਕਣ। ਅਜਿਹੇ ਵਿੱਚ ਏਆਈ ਰਾਹੀਂ ਤਿਆਰ ਕੀਤੇ ਗਏ ਇਸ ਫੇਕ ਕੰਟੈਂਟ ਨੂੰ ਖਿਡਾਰੀਆਂ ਦੀ ਸਫਲਤਾ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- IPL 'ਚ ਪਹਿਲੀ ਵਾਰ ਪਿਓ-ਪੁੱਤਰ ਦੀਆਂ ਟੀਮਾਂ ਹੋਣਗੀਆਂ ਆਮੋ-ਸਾਹਮਣੇ! ਇਸ ਦਿਨ ਹੋਵੇਗਾ ਮੁਕਾਬਲਾ


author

Rakesh

Content Editor

Related News