BCCI ਨੇ ਕੀਤਾ ਟੀਮ ਇੰਡੀਆ ਦੇ ਚੋਣਕਾਰਾਂ ਦਾ ਐਲਾਨ, 2 ਸਾਬਕਾ ਖਿਡਾਰੀਆਂ ਨੂੰ ਮਿਲੀ ਜ਼ਿੰਮੇਵਾਰੀ

03/04/2020 7:19:23 PM

ਮੁੰਬਈ : ਭਾਰਤੀ ਟੀਮ ਨੂੰ ਮੁੱਖ ਚੋਣਕਾਰ ਐੱਮ. ਐੱਸ. ਕੇ. ਪ੍ਰਸ਼ਾਦ ਅਤੇ ਗਗਨ ਖੋੜਾ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਨਵੇਂ ਚੋਣਕਾਰ ਮਿਲ ਗਏ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਭਾਵ ਬੀ. ਸੀ. ਸੀ. ਆਈ. ਨੇ ਐਲਾਨ ਕੀਤਾ ਕਿ ਸੀਨੀਅਰ ਸਿਲੈਕਸ਼ਨ ਕਮੇਟੀ ਦੇ ਲਈ ਸੁਨੀਲ ਜੋਸ਼ੀ ਅਤੇ ਹਰਵਿੰਦਰ ਸਿੰਘ ਦਾ ਨਾਂ ਫਾਈਨਲ ਕੀਤਾ ਗਿਆ ਹੈ, ਜੋ ਚੋਣ ਕਮੇਟੀ ਦੀ 5 ਮੈਂਬਰੀ ਕਮੇਟੀ ਵਾਲੀ ਟੀਮ ਦਾ ਹਿੱਸਾ ਹੋਣਗੇ। ਇਸ ਕਮੇਟੀ ਵਿਚ ਰਾਜੇਸ਼ ਚੌਹਾਨ, ਵੈਂਕਟੇਸ਼ ਪ੍ਰਸ਼ਾਦ, ਸ਼ਿਵਰਾਮਕ੍ਰਿਸ਼ਣਨ ਦਾ ਵੀ ਨਾਂ ਸ਼ਾਮਲ ਹੈ।

ਸਾਬਕਾ ਭਾਰਤੀ ਖਿਡਾਰੀ ਮਦਨ ਲਾਲ, ਸੁਲਕਸ਼ਣਾ ਨਾਈ ਅਤੇ ਆਰ. ਪੀ. ਸਿੰਘ ਦੀ ਮੌਜੂਦਗੀ ਵਾਲੀ ਸੀ. ਏ. ਸੀ. ਨੇ ਦੱਖਣੀ ਮੁੰਬਈ ਵਿਚ ਬੀ. ਸੀ. ਸੀ. ਆਈ. ਹੈੱਡਕੁਆਰਟਰ ਵਿਚ ਚੋਣ ਪ੍ਰਕਿਰਿਆ ਸ਼ੁਰੂ ਕੀਤੀ। ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਸਾਫ ਕਰ ਦਿੱਤਾ ਕਿ ਨਵਾਂ ਚੋਣ ਪੈਨਲ ਹੀ 12 ਮਾਰਚ ਤੋਂ ਧਰਮਸ਼ਾਲਾ ਵਿਚ ਦੱਖਣੀ ਅਫਰੀਕਾ ਖਿਲਾਫ ਹੋਣ ਜਾ ਰਹੀ ਵਨ ਡੇ ਕੌਮਾਂਤਰੀ ਸੀਰੀਜ਼ ਦੀ ਚੋਣ ਕਰੇਗਾ।

ਜਾਣੋ ਇਨ੍ਹਾਂ ਚੋਣਕਾਰਾਂ ਦਾ ਕ੍ਰਿਕਟ ਕਰੀਅਰ

PunjabKesariਸੁਨੀਲ ਜੋਸ਼ੀ : 1996 ਚੋਂ 2000 ਤਕ ਭਾਰਤੀ ਟੀਮ ਦੇ ਲਈ 15 ਟੈਸਟ, 1991 ਤੋਂ 2001 ਤਕ 69 ਵਨ ਡੇ ਖੇਡੇ। ਟੈਸਟ ਵਿਚ ਉਹ 41 ਵਨ ਡੇ ਵਿਚ 69 ਵਿਕਟਾਂ ਹਾਸਲ ਕਰ ਚੁੱਕੇ ਹਨ।

PunjabKesariਹਰਵਿੰਦਰ ਸਿੰਘ : ਅਮਿ੍ਰਤਸਰ ਦੇ ਹਰਵਿੰਦਰ ਸਿੰਘ ਸਾਬਕਾ ਤੇਜ਼ ਗੇਂਦਬਾਜ਼ ਹਨ। ਉਹ 3 ਟੈਸਟ ਅਤੇ 16 ਵਨ ਡੇ ਮੈਚ ਖੇਡ ਚੁੱਕੇ ਹਨ। ਟੈਸਟ ਵਿਚ ਉਸ ਨੇ 4 ਤੇ ਵਨ ਡੇ ਵਿਚ 24 ਵਿਕਟਾਂ ਹਾਸਲ ਕੀਤੀਆਂ ਹਨ।

PunjabKesariਰਾਜੇਸ਼ ਚੌਹਾਨ : ਰਾਂਚੀ, ਬਿਹਾਰ ਵਿਚ ਜਨਮੇ ਰਾਜੇਸ਼ 21 ਟੈਸਟ ਮੈਚਾਂ ਵਿਚ 47 ਤਾਂ 35 ਵਨ ਡੇ ਮੈਚਾਂ ਵਿਚ 29 ਵਿਕਟਾਂ ਹਾਸਲ ਕਰ ਚੁੱਕੇ ਹਨ। ਫਰਸਟ ਕਲਾਸ ਕ੍ਰਿਕਟ ਵਿਚ ਉਹ ਇਕ ਸੈਂਕੜੇ ਦੇ ਨਲਾ 99 ਮੈਚਾਂ ਵਿਚ 1957 ਦੌੜਾਂ ਬਣਾ ਚੁੱਕੇ ਹਨ, ਜਦਕਿ 318 ਵਿਕਟਾਂ ਲੈ ਚੁੱਕੇ ਹਨ।

PunjabKesariਵੈਂਕਟੇਸ਼ ਪ੍ਰਸ਼ਾਦ : ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਪ੍ਰਸ਼ਾਦ 33 ਟੈਸਟ ਮੈਚਾਂ ਵਿਚ 96 ਤਾਂ 161 ਵਨ ਡੇ ਮੈਚਾਂ ਵਿਚ 196 ਵਿਕਟਾਂ ਲੈ ਚੁੱਕੇ ਹਨ। ਵੈਂਕਟੇਸ਼ ਦੇ ਨਾਂ 123 ਫਰਸਟ ਕਲਾਸ ਮੈਚਾਂ ਵਿਚ 361 ਵਿਕਟਾਂ ਵੀ ਦਰਜ ਹਨ।

PunjabKesariਸ਼ਿਵਰਾਮਕ੍ਰਿਸ਼ਣਨ : ਚੇਨਈ ਦੇ ਸਾਬਕਾ ਸਪਿਨਰ ਸ਼ਿਵਰਾਮਕ੍ਰਿਸ਼ਣਨ 9 ਟੈਸਟ ਮੈਚਾਂ ਵਿਚ 26 ਤਾਂ 16 ਵਨ ਡੇ ਮੈਚਾਂ ਵਿਚ 15 ਵਿਕਟਾਂ ਹਾਸਲ ਕਰ ਚੁੱਕੇ ਹਨ। ਉਹ 71 ਫਰਸਟ ਕਲਾਸ ਮੈਚਾਂ ਵਿਚ 154 ਵਿਕਟਾਂ ਵੀ ਹਾਸਲ ਕਰ ਚੁੱਕੇ ਹਨ। ਸ਼ਿਵਰਾਮਕ੍ਰਿਸ਼ਣਨ ਲੰਬੇ ਸਮੇਂ ਤੋਂ ਕ੍ਰਿਕਟ ਐਕਪਰਟ ਦੀ ਭੂਮਿਕਾ ਵੀ ਨਿਭਾ ਰਹੇ ਹਨ।


Related News