BCCI ਨੇ ਸੀਨੀਅਰ ਮਹਿਲਾ ਟੀਮ ਦੇ ਕੇਂਦਰੀ ਸਾਲਾਨਾ ਕਰਾਰ ਦਾ ਕੀਤਾ ਐਲਾਨ

Friday, Apr 28, 2023 - 03:07 PM (IST)

ਮੁੰਬਈ (ਵਾਰਤਾ)- ਬੀ. ਸੀ. ਸੀ. ਆਈ. ਨੇ ਵੀਰਵਾਰ ਨੂੰ 2022-23 ਸੀਜ਼ਨ ਲਈ ਸੀਨੀਅਰ ਮਹਿਲਾ ਟੀਮ ਦੇ ਕੇਂਦਰੀ ਸਾਲਾਨਾ ਕਰਾਰ ਦਾ ਐਲਾਨ ਕੀਤਾ। ਅਗਲੇ ਸੈਸ਼ਨ ਲਈ ਕਪਤਾਨ ਹਰਮਨਪ੍ਰੀਤ ਕੌਰ, ਉੱਪ-ਕਪਤਾਨ ਸਮ੍ਰਿਤੀ ਮੰਧਾਨਾ ਅਤੇ ਆਲਰਾਊਂਡਰ ਦੀਪਤੀ ਸ਼ਰਮਾ ਨੇ ਬੀ. ਸੀ. ਸੀ. ਆਈ. ਦੀ ਕੇਂਦਰੀ ਕਰਾਰ ਸੂਚੀ ’ਚ ਟਾਪ-ਏ ਗ੍ਰੇਡ ਹਾਸਲ ਕੀਤਾ ਹੈ। ਟਾਪ ਬ੍ਰੈਕੇਟ ’ਚ ਪਿਛਲੇ ਸਾਲ 5 ਖਿਡਾਰੀ ਸਨ ਪਰ ਇਸ ਵਾਰ ਰਾਜੇਸ਼ਵਰੀ ਗਾਇਕਵਾੜ ਨੂੰ ਗ੍ਰੇਡ-ਬੀ ਅਤੇ ਪੂਨਮ ਯਾਦਵ ਨੂੰ ਕੇਂਦਰੀ ਕਰਾਰ ’ਚੋਂ ਪੂਰੀ ਤਰ੍ਹਾਂ ਨਾਲ ਗਾਇਬ ਕਰ ਦਿੱਤਾ ਗਿਆ ਹੈ। ਯੁਵਾ ਪ੍ਰਤਿਭਾ ਜੇਮਿਮਾ ਰਾਡ੍ਰਿਗਸ, ਰਿਚਾ ਘੋਸ਼ ਅਤੇ ਸ਼ੈਫਾਲੀ ਵਰਮਾ ਵਰਗੇ ਉਭਰਦੇ ਖਿਡਾਰੀਆਂ ਨੂੰ ਗ੍ਰੇਡ-ਬੀ ’ਚ ਜਗ੍ਹਾ ਦਿੱਤੀ ਗਈ ਹੈ।

ਬੀ. ਸੀ. ਸੀ. ਆਈ. ਕੇਂਦਰੀ ਕਰਾਰ ਸੂਚੀ :

  • ਸ਼੍ਰੇਣੀ-ਏ (50 ਲੱਖ ਰੁਪਏ) : ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ ਅਤੇ ਦੀਪਤੀ ਸ਼ਰਮਾ।
  • ਸ਼੍ਰੇਣੀ-ਬੀ (30 ਲੱਖ ਰੁਪਏ) : ਰੇਣੁਕਾ ਠਾਕੁਰ, ਜੇਮਿਮਾ ਰੌਡ੍ਰਿਗਸ, ਸ਼ੈਫਾਲੀ ਵਰਮਾ, ਰਿਚਾ ਘੋਸ਼ ਅਤੇ ਰਾਜੇਸ਼ਵਰੀ ਗਾਇਕਵਾੜ।
  • ਸ਼੍ਰੇਣੀ-ਸੀ (10 ਲੱਖ ਰੁਪਏ) : ਮੇਘਨਾ ਸਿੰਘ, ਦੇਵਿਕਾ ਵੈਦ, ਐੱਸ. ਮੇਘਨਾ, ਅੰਜਲੀ ਸਰਵਾਨੀ, ਪੂਜਾ ਵਤਰਕਾਰ, ਸਨੇਹ ਰਾਣਾ, ਰਾਧਾ ਯਾਦਵ, ਰਹਲੀਨ ਦਿਓਲ ਅਤੇ ਯਸਤਿਕਾ ਭਾਟੀਆ।

cherry

Content Editor

Related News