ਹੁਣ ਜਾਏਗਾ ਨਕਵੀ ਦੀ ਕੁਰਸੀ! ਵੱਡਾ ਕਦਮ ਚੁੱਕਣ ਦੀ ਤਿਆਰੀ ''ਚ BCCI
Saturday, Oct 11, 2025 - 07:38 PM (IST)

ਸਪੋਰਟਸ ਡੈਸਕ- ਏਸ਼ੀਆ ਕੱਪ 2025 ਦੌਰਾਨ ਸ਼ੁਰੂ ਹੋਇਆ ਵਿਵਾਦ ਅਜੇ ਤਕ ਰੁਕਿਆ ਨਹੀਂ ਹੈ। ਇਸ ਦੌਰਾਨ ਏਸ਼ੀਆ ਕੱਪ ਟਰਾਫੀ ਮਾਮਲੇ 'ਚ ਏਸ਼ੀਅਨ ਕ੍ਰਿਕਟ ਕਾਊਂਸਿਲ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਮੋਹਸਿਨ ਨਕਵੀ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ। ਰਿਪੋਰਟਾਂ ਮੁਤਾਬਕ, ਉਨ੍ਹਾਂ ਨੂੰ ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ 'ਚੋਂ ਕੱਢਣ ਦੀ ਤਿਆਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਕਰ ਰਿਹਾ ਹੈ। ਨਕਵੀ ਨੇ ਏਸ਼ੀਆ ਕੱਪ ਦੀ ਟਰਾਪੀ ਅਜੇ ਤਕ BCCI ਨੂੰ ਨਹੀਂ ਸੌਂਪੀ। ਇਸੇ ਕਾਰਨ ਹੁਣ BCCI ਹੁਣ ਸਖਤ ਕਦਮ ਚੁੱਕਣ ਜਾ ਰਿਹਾ ਹੈ।
ਕੀ ਹੈ BCCI ਦਾ ਪਲਾਨ
ਰਿਪੋਰਟ ਮੁਤਾਬਕ, BCCI ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ ਨੂੰ ਮੋਹਸਿਨ ਨਕਵੀ ਨੂੰ ICC ਦੇ ਡਾਇਰੈਕਟਰ ਅਹੁਦੇ ਤੋਂ ਬਰਖਾਸਤ ਕਰਨ ਦੀ ਅਪੀਲ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਰਿਪੋਰਟ ਅਜਿਹੇ ਸਮੇਂ ਆਈ ਹੈ ਜਦੋਂ ਪੀਸੀਬੀ ਪ੍ਰਧਾਨ ਏਸ਼ੀਆ ਕੱਪ ਟਰਾਫੀ ਜੇਤੂ ਭਾਰਤ ਨੂੰ ਨਹੀਂ ਸੌਂਪਣਾ ਚਾਹੁੰਦੇ ਹਨ ਕਿਉਂਕਿ ਟੀਮ ਇੰਡੀਆ ਦੇ ਖਿਡਾਰੀਆਂ ਨੇ ਉਨ੍ਹਾਂ ਹੱਥੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਰਿਪੋਰਟ ਮੁਤਾਬਕ, ਨਕਵੀ ਅਜੇ ਵੀ ਆਪਣੀ ਜ਼ਿੱਦ 'ਤੇ ਅੜੇ ਹੋਏ ਹਨ ਅਤੇ ਉਨ੍ਹਾਂ ਨੇ ਏਸ਼ੀਆ ਕੱਪ ਦੀ ਟਰਾਫੀ ਨੂੰ ਏਸੀਸੀ ਦੇ ਦੁਬਈ ਦੇ ਹੈੱਡ ਆਫਿਸ 'ਚ ਬੰਦ ਕਰ ਦਿੱਤਾ ਹੈ।
ਏਸ਼ੀਆ ਕੱਪ ਦੇ ਫਾਈਨ 'ਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ ਸੀ ਪਰ ਟੀਮ ਦੇ ਖਿਡਾਰੀਆਂ ਨੇ ਮੋਹਸਿਨ ਨਕਵੀ ਨੂੰ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਨਕਵੀ ਟਰਾਫੀ ਲੈ ਕੇ ਚਲੇ ਗਏ ਸਨ। ਇਸ ਤੋਂ ਬਾਅਦ ਇਹ ਮਾਮਲਾ ਗਰਮਾ ਗਿਆ।