BCCI ਨੇ ਲਿਆ ਵੱਡਾ ਫੈਸਲਾ, ਬੁਮਰਾਹ, ਭੁਵਨੇਸ਼ਵਰ ਟੀਮ ''ਚ ਸ਼ਾਮਲ
Thursday, Oct 25, 2018 - 05:22 PM (IST)

ਨਵੀਂ ਦਿੱਲੀ— ਵੈਸਟਇੰਡੀਜ਼ ਖਿਲਾਫ ਆਖਰੀ ਤਿੰਨ ਵਨ ਡੇ ਮੈਚਾਂ ਲਈ ਭਾਰਤ ਨੇ ਟੀਮ ਦਾ ਐਲਾਨ ਕਰ ਦਿੱਤਾ ਹੈ। ਵੱਡੀ ਖਬਰ ਇਹ ਹੈ ਕਿ ਸਿਲੈਕਟਰਸ ਨੇ ਪਹਿਲੇ ਦੋ ਵਨ ਡੇ ਮੈਚਾਂ 'ਚ ਆਰਾਮ ਕਰਨ ਵਾਲੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਨੂੰ ਟੀਮ 'ਚ ਜਗ੍ਹਾ ਦਿੱਤੀ ਹੈ। ਪਹਿਲੇ ਦੋ ਮੈਚਾਂ 'ਚ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਵਿੰਡੀਜ਼ ਟੀਮ ਨੇ ਬਹੁਤ ਪਰੇਸ਼ਾਨ ਕੀਤਾ। ਗੁਵਾਹਾਟੀ ਵਨ ਡੇ 'ਚ ਸ਼ਮੀ ਨੇ 80 ਤੋਂ ਜ਼ਿਆਦਾ ਦੌੜਾਂ ਲੁਟਾਈਆਂ। ਉਥੇ ਉਮੇਸ਼ ਯਾਦਵ ਨੇ ਵਿਸ਼ਾਖਾਪਟਨਮ ਵਨ ਡੇ 'ਚ ਬਹੁਤ ਦੌੜਾਂ ਦਿੱਤੀਆਂ ਅਤੇ ਆਖਰੀ ਗੇਂਦ 'ਤੇ ਚੌਕਾ ਲਗਾ ਕੇ ਮੈਚ ਵੀ ਟਾਈ ਕਰਵਾ ਦਿੱਤਾ।
Announcement: #TeamIndia for last three ODIs against Windies announced. Jasprit Bumrah & Bhuvneshwar Kumar are back in the side #INDvWI pic.twitter.com/jzuJw4Sana
— BCCI (@BCCI) October 25, 2018
ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਤੀਜਾ ਵਨ ਡੇ 27 ਨੂੰ ਪੁਣੇ, 29 ਨੂੰ ਮੁੰਬਈ ਅਤੇ ਪੰਜਵਾਂ ਇਕ ਨਵੰਬਰ ਨੂੰ ਤਿਰੁਵਨੰਤਪੁਰਮ 'ਚ ਹੋਵੇਗਾ। ਇਸ ਤੋਂ ਬਾਅਦ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਕ੍ਰਿਕਟ ਦੇ ਇਸ ਸਭ ਤੋਂ ਛੋਟੇ ਫਾਰਮ ਦਾ ਪਹਿਲਾ ਮੈਚ ਕੋਲਕਾਤਾ 'ਚ ਚਾਰ ਨਵੰਬਰ ਨੂੰ , ਦੂਜਾ 6 ਨਵੰਬਰ ਨੂੰ ਲਖਨਊ ਅਤੇ ਤੀਜਾ 11 ਨਵੰਬਰ ਨੂੰ ਚੇਨਈ 'ਚ ਖੇਡਿਆ ਜਾਵੇਗਾ।