ਭਾਰਤੀ ਕ੍ਰਿਕਟਰਾਂ ਨੂੰ BCCI ਵੱਲੋਂ ਦੀਵਾਲੀ ਦਾ ਤੋਹਫਾ, ਹੁਣ ਮਿਲੇਗਾ ਦੁਗਣਾ ਪੈਸਾ

09/21/2019 6:01:54 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟਰਾਂ ਨੂੰ ਦੀਵਾਲੀ ਤੋਂ ਪਹਿਲਾਂ ਬੀ. ਸੀ. ਸੀ. ਆਈ. ਵੱਲੋਂ ਤੋਹਫਾ ਮਿਲਿਆ ਹੈ। ਖਿਡਾਰੀਆਂ ਦਾ ਰੋਜ਼ਾਨਾ ਭੱਤਾ ਹੁਣ ਦੁਗਣਾ ਹੋ ਗਿਆ ਹੈ। ਬੀ. ਸੀ. ਸੀ. ਆਈ. ਦੇ ਅਧਿਕਾਰੀਆਂ ਦੀ ਕਮੇਟੀ ਨੇ ਵਿਦੇਸ਼ੀ ਦੌਰੇ ਲਈ ਮਿਲਣ ਵਾਲਾ ਰੋਜ਼ਾਨਾ ਭੱਤਾ ਦੁਗਣਾ ਕਰ ਦਿੱਤਾ ਹੈ। ਇਸਦੇ ਤਹਿਤ ਹੁਣ ਤੋਂ ਵਿਦੇਸ਼ੀ ਦੌਰੇ 'ਤੇ ਜਾਣ 'ਤੇ ਇਕ ਖਿਡਾਰੀ ਨੂੰ ਰੋਜ਼ਾਨਾ 250 ਡਾਲਰ ਮਿਲਣਗੇ। ਪਹਿਲਾਂ ਇਹ ਰਕਮ 125 ਡਾਲਰ ਰੋਜ਼ਾਨਾ ਦੀ ਸੀ। ਨਾਲ ਹੀ ਘਰੇਲੂ ਕੌਮਾਂਤਰੀ ਸੀਰੀਜ਼ ਲਈ ਵੀ ਰੋਜ਼ਾਨਾ ਭੱਤਾ ਵਧਾ ਦਿੱਤਾ ਗਿਆ ਹੈ।

ਘਰੇਲੂ ਸੀਰੀਜ਼ ਦਾ ਅਲਾਊਂਸ ਵੀ ਵਧਿਆ
PunjabKesari

ਮੁੰਬਈ ਦੀ ਇਕ ਅਖਬਾਰ ਮੁਤਾਬਕ ਨਵੀਂ ਦਿੱਲੀ ਵਿਚ ਬੈਠਕ ਦੌਰਾਨ ਭੱਤੇ 'ਤੇ ਫੈਸਲਾ ਕੀਤਾ ਗਿਆ। ਅਜੇ ਤਕ ਭਾਰਤ ਵਿਚ ਹੋਣ ਵਾਲੀ ਕੌਮਾਂਤਰੀ ਸੀਰੀਜ਼ ਲਈ ਖਿਡਾਰੀਆਂ ਨੂੰ 100 ਡਾਲਰ ਦੇ ਬਰਾਬਰ ਰੁਪਏ ਮਿਲਦੇ ਸੀ ਪਰ ਅਮਰੀਕੀ ਡਾਲਰ ਦੀ ਹਰ ਰੋਜ਼ ਬਦਲਦੀ ਕੀਮਤ ਕਾਰਨ ਰੋਜ਼ਾਨਾ ਭੱਤਾ ਤੈਅ ਕਰਨ 'ਚ ਫੈਸਲਾ ਲਿਆ ਗਿਆ ਹੈ ਅਤੇ ਹੁਣ ਇਸਦਾ ਡਾਲਰ ਦੀ ਕੀਮਤ ਨਾਲ ਕੋਈ ਸਬੰਧ ਨਹੀਂ ਹੋਵੇਗਾ। ਹੁਣ ਭਾਰਤੀ ਕ੍ਰਿਕਟਰਾਂ ਨੂੰ ਘਰੇਲੂ ਸੀਰੀਜ਼ ਲਈ ਰੋਜ਼ਾਨਾ 7500 ਰੁਪਏ ਮਿਲਣਗੇ।

PunjabKesari

ਭਾਰਤੀ ਕ੍ਰਿਕਟਰਾਂ ਦਾ ਰੋਜ਼ਾਨਾ ਭੱਤਾ ਉਨ੍ਹਾਂ ਦੀ ਯਾਤਰਾ, ਰਹਿਣ ਦਾ ਪ੍ਰਬੰਧ ਅਤੇ ਕਪੜੇ ਧੋਣ ਸਬੰਧੀ ਇਨ੍ਹਾਂ ਤਾਂ ਵੱਖ ਹੋਵੇਗਾ। ਇਹ ਸਾਰੇ ਕੰਮਾਂ ਦਾ ਜ਼ਿੰਮਾ ਬੀ. ਸੀ. ਸੀ. ਆਈ. ਦੇ ਹੱਥ ਹੈ। ਰੋਜ਼ਾਨਾ ਭੱਤੇ ਵਧਣ ਦਾ ਫਾਇਦਾ ਟੀਮ ਇੰਡੀਆ ਦੇ ਸਪੋਰਟ ਸਟਾਫ ਨੂੰ ਵੀ ਹੋਵੇਗਾ। ਅਧਿਕਾਰੀਆਂ ਦੀ ਕਮੇਟੀ ਦਾ ਵੀ ਰੋਜ਼ਾਨਾ ਭੱਤਾ ਵਧਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਘਰੇਲੂ ਸੀਰੀਜ਼ ਵਿਚ ਰੋਜ਼ਾਨਾ ਸਾਢੇ 3 ਹਜ਼ਾਰ ਰੁਪਏ ਮਿਲਦੇ ਸੀ ਜਿਸ ਨੂੰ ਦੁਗਣਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹੁਣ ਹਰ ਰੋਜ਼ ਸਾਢੇ 7 ਹਜ਼ਾਰ ਰੁਪਏ ਮਿਲਣਗੇ। ਉੱਥੇ ਹੀ ਵਿਦੇਸ਼ੀ ਦੌਰਿਆਂ 'ਤੇ ਚੋਣਕਾਰਾਂ ਨੂੰ ਪਹਿਲਾਂ ਤੋਂ ਹੀ ਰੋਜ਼ਾਨਾ 250 ਡਾਲਰ ਮਿਲਦੇ ਸੀ।


Related News