BCCI ਦੇ ਟੀ-20 ਟੂਰਨਾਮੈਂਟ ''ਚ ਕਰਨਾਟਕ ਦੀ ਟੀਮ ਨੇ ਬਣਾਇਆ ਇਹ ਵੱਡਾ ਰਿਕਾਰਡ

Saturday, Nov 09, 2019 - 11:18 AM (IST)

BCCI ਦੇ ਟੀ-20 ਟੂਰਨਾਮੈਂਟ ''ਚ ਕਰਨਾਟਕ ਦੀ ਟੀਮ ਨੇ ਬਣਾਇਆ ਇਹ ਵੱਡਾ ਰਿਕਾਰਡ

ਵਿਸ਼ਾਖਾਪਟਨਮ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਟੀ-20 ਟੂਰਨਾਮੈਂਟ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਪਹਿਲੇ ਹੀ ਦਿਨ ਕਰਨਾਟਕ ਦੀ ਟੀਮ ਨੇ ਵੱਡਾ ਰਿਕਾਰਡ ਆਪਣੇ ਨਾਂ ਕੀਤਾ। ਸ਼ੁੱਕਰਵਾਰ ਨੂੰ ਕਰਨਾਟਕ ਦੀ ਟੀਮ ਨੇ ਗਰੁੱਪ-ਏ ਦੇ ਮੈਚ 'ਚ ਉੱਤਰਾਖੰਡ ਨੂੰ 9 ਵਿਕਟਾਂ ਨਾਲ ਹਰਾ ਕੇ ਲਗਾਤਾਰ 15ਵਾਂ ਟੀ-20 ਮੈਚ ਜਿੱਤ ਕੇ ਨਵਾਂ ਭਾਰਤੀ ਰਿਕਾਰਡ ਬਣਾਇਆ। ਸ਼ੁੱਕਰਵਾਰ ਨੂੰ ਸਈਅਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਦੀ ਸ਼ੁਰੂਆਤ ਹੋਈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਉੱਤਰਾਖੰਡ ਦੀ ਟੀਮ ਸਿਰਫ 132 ਦੌੜਾਂ ਦਾ ਸਕੋਰ ਖੜ੍ਹਾ ਕਰ ਸਕੀ। ਜਵਾਬ 'ਚ ਕਰਨਾਟਕ ਦੀ ਟੀਮ ਨੇ 15.4 ਓਵਰ 'ਚ ਸਿਰਫ 1 ਵਿਕਟ ਦੇ ਨੁਕਸਾਨ 'ਤੇ ਜਿੱਤ ਹਾਸਲ ਕੀਤੀ। ਵੈਸੇ ਦੁਨੀਆ ਭਰ ਦੀ ਸੂਚੀ ਦੀ ਗੱਲ ਕਰੀਏ ਤਾਂ ਕਰਨਾਟਕ ਲਗਾਤਾਰ 15 ਜਿੱਤ ਦੇ ਨਾਲ ਨਿਊਜ਼ੀਲੈਂਡ ਦੀ ਟੀਮ ਓਟਾਗੋ ਦੇ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹੈ। ਵਿਸ਼ਵ ਰਿਕਾਰਡ ਸਿਆਲਕੋਟ ਸਟਾਲੀਅਨਸ ਦੇ ਨਾਂ ਹੈ, ਜਿਸ ਨੇ ਪਾਕਿਸਤਾਨ ਦੇ ਨੈਸ਼ਲਨ ਟੀ-20 ਕੱਪ 'ਚ 2006 ਤੋਂ 2010 ਦੇ ਦੌਰਾਨ ਲਗਾਤਾਰ 25 ਮੈਚ ਜਿੱਤੇ ਹਨ।


author

Tarsem Singh

Content Editor

Related News