BCCI ਅਤੇ DDCA ਦੇ ਸਕੋਰਰ ਕੇਕੇ ਤਿਵਾਰੀ ਕੋਰੋਨਾ ਪਾਜ਼ੇਟਿਵ

Tuesday, Apr 27, 2021 - 06:18 PM (IST)

BCCI ਅਤੇ DDCA ਦੇ ਸਕੋਰਰ ਕੇਕੇ ਤਿਵਾਰੀ ਕੋਰੋਨਾ ਪਾਜ਼ੇਟਿਵ

ਨਵੀਂ ਦਿੱਲੀ (ਵਾਰਤਾ) : ਬੀ.ਸੀ.ਸੀ.ਆਈ. ਅਤੇ ਡੀ.ਡੀ.ਸੀ.ਏ. ਦੇ ਸਕੋਰਰ ਕੇਕੇ ਤਿਵਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕੇਕੇ ਤਿਵਾਰੀ ਨੂੰ ਹੇਡਗੇਵਾਰ ਹਸਪਤਾਲ ਵਿਚ ਬੈਡ ਮਿਲ ਗਿਆ ਸੀ। ਉਨ੍ਹਾਂ ਦੇ ਫਿਰ ਤੋਂ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ, ਜਿਸ ਦੇ ਬਾਅਦ ਉਨ੍ਹਾਂ ਨੂੰ ਕੋਵਿਡ ਹਸਪਤਾਲ ਵਿਚ ਸ਼ਿਫਟ ਕਰਨ ਨੂੰ ਕਿਹਾ ਗਿਆ ਹੈ।

ਇਸ ਦੌਰਾਨ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀ.ਡੀ.ਸੀ.ਏ.) ਦੇ ਪ੍ਰਧਾਨ ਰੋਹਨ ਜੇਤਲੀ ਨੇ ਕੇਕੇ ਤਿਵਾਰੀ ਦੇ ਇਲਾਜ ਲਈ 2 ਲੱਖ ਰੁਪਏ ਮਨਜੂਰ ਕਰ ਲਏ ਹਨ ਅਤੇ ਉਨ੍ਹਾਂ ਨੂੰ ਕੋਵਿਡ ਬੈਡ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

cherry

Content Editor

Related News