ਮਹਿਲਾ ਟੀ-20 ਲੀਗ ''ਚ ਕੋਈ ਵੀ ਆਸਟਰੇਲੀਆਈ ਖਿਡਾਰੀ ਨਾ ਸ਼ਾਮਲ ਕਰਨ ''ਤੇ BCCI ਦਾ ਵੱਡਾ ਬਿਆਨ

04/27/2019 3:38:51 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਜਦੋਂ ਮਹਿਲਾ ਟੀ-20 ਚੈਲੰਜ ਲਈ 3 ਟੀਮਾਂ ਦਾ ਐਲਾਨ ਕੀਤਾ ਤਦ ਉਨ੍ਹਾਂ 3 ਟੀਮਾਂ ਵਿਚੋਂ ਕਿਸੇ ਵੀ ਆਸਟਰੇਲੀਆ ਮਹਿਲਾ ਖਿਡਾਰੀ ਦਾ ਨਾਂ ਨਾ ਹੋਣ ਨਾਲ ਸਾਰਿਆਂ ਨੂੰ ਹੈਰਾਨੀ ਹੋਈ ਸੀ। 6 ਮਈ ਤੋਂ ਸ਼ੁਰੂ ਹੋ ਰਹੀ ਟੀ-20 ਚੈਲੰਜ ਵਿਚ ਸੁਪਰਨੋਵਾਜ਼, ਟ੍ਰੇਲਬਲੇਜ਼ਰਸ ਅਤੇ ਵੇਲੋਸਿਟੀ ਨਾਂ ਦੀਆਂ 3 ਟੀਮਾਂ ਹਨ। ਇਨ੍ਹਾਂ ਤਿਨਾ ਟੀਮਾਂ ਵਿਚੋਂ ਕਿਸੇ ਵੀ ਟੀਮ ਵਿਚ ਆਸ਼ਟਰੇਲੀਆਈ ਖਿਡਾਰੀ ਦਾ ਨਾਂ ਨਹੀਂ ਹੈ। ਇਹ ਪਤਾ ਚੱਲਿਆ ਹੈ ਕਿ ਇਹ ਕ੍ਰਿਕਟ ਆਸਟਰੇਲੀਆ (ਸੀ. ਏ.) ਦੀ ਬੀ. ਸੀ. ਸੀ. ਆਈ. ਦੇ ਨਾਲ ਪੁਰਸ਼ ਟੀਮ ਦੀ ਵਨ ਡੇ ਸੀਰੀਜ਼ ਨੂੰ ਲੈ ਕੇ ਵਿਵਾਦ ਕਾਰਣ ਜਾਣਬੂਝ ਕੇ ਆਪਣੇ ਖਿਡਾਰੀਆਂ ਨੂੰ ਟੀ-20 ਚੈਲੰਜ 'ਚੋਂ ਬਾਹਰ ਰੱਖਣ ਦਾ ਫੈਸਲਾ ਕੀਤਾ ਹੈ।

PunjabKesari

ਭਾਰਤੀ ਬੋਰਡ ਨੇ ਸੀ. ਏ. ਨਾਲ ਜਨਵਰੀ 2020 ਵਿਚ ਆਸਟਰੇਲੀਆ ਨਾਲ ਭਾਰਤ ਵਿਚ ਵਨ ਡੇ ਸੀਰੀਜ਼ ਖੇਡਣ ਦੀ ਪੇਸ਼ਕਸ਼ ਕੀਤੀ ਸੀ ਪਰ ਇਸ ਪੇਸ਼ਕਸ਼ ਨਾਲ ਆਸਟਰੇਲੀਆਈ ਪ੍ਰਸਾਰਣਕਰਤਾਵਾਂ ਨੂੰ ਪਰੇਸ਼ਾਨੀ ਹੋਈ ਕਿਉਂਕਿ ਉਨ੍ਹਾਂ ਨੂੰ ਉਸ ਸਮੇਂ ਕੋਈ ਵੀ ਘਰੇਲੂ ਸੀਰੀਜ਼ ਨਹੀਂ ਮਿਲੇਗੀ। ਬੀ. ਸੀ. ਸੀ. ਆਈ. ਅਧਿਕਾਰੀ ਦਾ ਕਹਿਣਾ ਹੈ ਕਿ ਇਸ 'ਤੇ ਪ੍ਰਤੀਕਿਰਿਆ ਦੇਣਾ ਇਹ ਸੀ. ਏ. ਦਾ ਸਹੀ ਫੈਸਲਾ ਨਹੀਂ ਹੈ।


Related News