‘ਐਬਸਫੋਰਡ ਕਬੱਡੀ ਕਲੱਬ’ ਦੇ ਸਹਿਯੋਗ ਸਦਕਾ ਸਰੀ ’ਚ ਕਰਵਾਏ ਕਬੱਡੀ ਟੂਰਨਾਮੈਂਟ ’ਚ BC ਯੂਨਾਈਟਿਡ ਫਰੈਂਡਜ਼ ਕੈਲਗਰੀ ਦੀ ਟੀਮ ਰਹੀ ਜੇਤੂ

Tuesday, Jul 09, 2024 - 10:01 AM (IST)

‘ਐਬਸਫੋਰਡ ਕਬੱਡੀ ਕਲੱਬ’ ਦੇ ਸਹਿਯੋਗ ਸਦਕਾ ਸਰੀ ’ਚ ਕਰਵਾਏ ਕਬੱਡੀ ਟੂਰਨਾਮੈਂਟ ’ਚ BC ਯੂਨਾਈਟਿਡ ਫਰੈਂਡਜ਼ ਕੈਲਗਰੀ ਦੀ ਟੀਮ ਰਹੀ ਜੇਤੂ

ਵੈਨਕੂਵਰ (ਮਲਕੀਤ ਸਿੰਘ)-‘ਐਬਸਫੋਰਡ ਕਬੱਡੀ ਕੱਲਬ’ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਸਦਕਾ ਸਰੀ ’ਚ ਆਯੋਜਿਤ ਕਰਵਾਏ ਗਏ ਇਕ ਰੋਜ਼ਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਵਿਚ ਅਜ਼ਾਦ ਕਬੱਡੀ ਕਲੱਬ ਸਰੀ ਨੂੰ ਹਰਾ ਕੇ ਬੀ. ਸੀ. ਯੂਨਾਈਟਿਡ ਫਰੈਂਡਜ਼ ਕੈਲਗਰੀ ਦੀ ਟੀਮ ਜੇਤੂ ਰਹੀ। ਐਫਸਫੋਰਡ ਕਬੱਡੀ ਕਲੱਬ ਦੇ ਸਹਿਯੋਗੀ ਡਾਇਰੈਕਟਰ ਬਲਰਾਜ ਸਿੰਘ ਸੰਘਾ ਨੇ ਦੱਸਿਆ ਕਿ ਇਕ ਰੋਜ਼ਾ ਇਸ ਟੂਰਨਾਮੈਂਟ ਦੌਰਾਨ ਕਬੱਡੀ ਦੀਆਂ ਕੁੱਲ 6 ਟੀਮਾਂ ਨੇ ਭਾਗ ਲਿਆ। ਜੇਤੂ ਨੂੰ 10 ਹਜ਼ਾਰ ਡਾਲਰ ਤੇ ਉਪ ਜੇਤੂ ਨੂੰ 8 ਹਜ਼ਾਰ ਡਾਲਰ ਦਾ ਇਨਾਮ ਦਿੱਤਾ ਗਿਆ। ਰਵੀ ਦਿਉਰਾ ਹਰਿਆਣਾ ਨੂੰ ਵਧੀਆ ਰੇਡਰ ਤੇ ਸੀਲੂ ਹਰਿਆਣਾ ਨੂੰ ਵਧੀਆ ਜਾਫੀ ਐਲਾਨਿਆ ਗਿਆ।
ਇਸ ਮੌਕੇ ਕੁਮੈਂਟੇਟਰ ਪ੍ਰੋ. ਮੱਖਣ ਸਿੰਘ ਤੇ ਮੱਖਣ ਅਲੀ ਨੇ ਆਪਣੀ ਦਿਲਕਸ਼ ਕੁਮੈਂਟਰੀ ਨਾਲ ਦਰਸ਼ਕਾਂ ਦਾ ਚੰਗਾ ਮਨੋਰੰਜਨ ਕੀਤਾ।
ਇਸ ਮੌਕੇ ਸਰੀ ਸੈਂਟਰਲ ਤੋਂ ਪੰਜਾਬੀ ਸੰਸਦ ਮੈਂਬਰ ਰਣਦੀਪ ਸਰਾਏ, ਇੰਗਲੈਂਡ ਤੋਂ ਉਚੇਚੇ ਤੌਰ ’ਤੇ ਕੈਨੇਡਾ ਪੁੱਜੇ ਕਬੱਡੀ ਪ੍ਰੇਮੀ ਮੱਖਣ ਸਿੰਘ ਬਰਮਿੰਘਮ, ਗੁਰਮੀਤ ਸਿੰਘ ਮਠਾੜੂ (ਏ. ਵਨ ਰੇਲਿੰਗ), ਮਨੀ ਬਰਨਾਲਾ, ਸੁੱਖੀ, ਬੂਟਾ ਦੁਸਾਂਝ, ਮਨੀ ਚਾਹਲ, ਰਵੀ ਧਾਲੀਵਾਲ, ਸੋਨੂੰ ਬਾਠ, ਲੱਖਾ ਸਿੱਧਵਾਂ, ਇਕਬਾਲ ਸਿੰਘ ਗਾਲਿਬ, ਐੱਨ. ਡੀ. ਗਰੇਵਾਲ, ਹਰਦੀਪ ਸਿੰਘ ਢੀਂਡਸਾ, ਇੰਦਰਜੀਤ ਧੁੱਗਾ, ਵੀਰਪਾਲ ਧੁੱਗਾ, ਹਰਵਿੰਦਰ ਬਾਗੀ, ਇੰਦਰਜੀਤ ਬੱਲ ਅਤੇ ਕ੍ਰਿਪਾਲ ਸਿੰਘ ਢੱਡੇ (ਯੂਨਾਈਟਿਡ ਫਾਇਰ ਪਲੇਸ) ਆਦਿ ਹਾਜ਼ਰ ਸਨ।


author

Aarti dhillon

Content Editor

Related News