ਡੋਰਟਮੰਡ ਦੀ ਲੇਪਜਿਗ ਵਿਰੁੱਧ ਜਿੱਤ ਨਾਲ ਬਾਇਰਨ ਮਿਊਨਿਖ ਨੇ ਲਗਾਤਾਰ 9ਵਾਂ ਖਿਤਾਬ ਜਿੱਤਿਆ

Monday, May 10, 2021 - 03:32 AM (IST)

ਡੋਰਟਮੰਡ ਦੀ ਲੇਪਜਿਗ ਵਿਰੁੱਧ ਜਿੱਤ ਨਾਲ ਬਾਇਰਨ ਮਿਊਨਿਖ ਨੇ ਲਗਾਤਾਰ 9ਵਾਂ ਖਿਤਾਬ ਜਿੱਤਿਆ

ਮੈਡ੍ਰਿਡ– ਬੇਰੂਸੀਆ ਡੋਰਡਮੰਡ ਨੇ ਦੂਜੇ ਸਥਾਨ ’ਤੇ ਚੱਲ ਰਹੇ ਲੇਪਜਿਗ ਨੂੰ 3-2 ਨਾਲ ਹਰਾ ਕੇ ਬਾਇਰਨ ਮਿਊਨਿਖ ਦਾ ਰਿਕਾਰਡ ਲਗਾਤਾਰ 9ਵਾਂ ਬੁੰਦੇਸਲੀਗਾ ਫੁੱਟਬਾਲ ਖਿਤਾਬ ਤੈਅ ਕਰ ਦਿੱਤਾ। ਲੇਪਜਿਗ ਇਸ ਹਾਰ ਤੋਂ ਬਾਅਦ ਹੁਣ ਬਾਇਰਨ ਮਿਊਨਿਖ ਨੂੰ ਪਿੱਛੇ ਛੱਡ ਨਹੀਂ ਸਕਦੀ, ਜਿਸ ਨੇ 7 ਅੰਕਾਂ ਦੀ ਬੜ੍ਹਤ ਬਣਾ ਰੱਖੀ ਹੈ ਜਦਕਿ ਹੁਣ ਸਿਰਫ ਦੋ ਦੌਰ ਦੀ ਖੇਡ ਬਾਕੀ ਹੈ। ਡੋਰਟਮੰਡ ਲਈ ਜੇਡਨ ਸਾਂਚੋ (51ਵੇਂ ਤੇ 87ਵੇਂ) ਨੇ ਦੋ ਗੋਲ ਕੀਤੇ ਜਦਕਿ ਕਪਤਾਨ ਮਾਰਕੋ ਰੂਈਸ (7ਵੇਂ ਮਿੰਟ) ਨੇ ਇਕ ਗੋਲ ਕੀਤਾ। ਲੇਪਜਿਗ ਵਲੋਂ ਲੁਕਾਸ ਕਲੋਸਟਰਮੈਨ (63ਵੇਂ ਮਿੰਟ) ਤੇ ਹਵਾਂਗ ਹੀ ਚੇਨ (77ਵੇਂ ਮਿੰਟ) ਨੇ ਗੋਲ ਕੀਤੇ।

PunjabKesari

ਇਹ ਖ਼ਬਰ ਪੜ੍ਹੋ-  ਰਾਸ਼ਿਦ ਨੇ ਸ਼ੇਅਰ ਕੀਤੀ ਘਰ ਦੀ ਫੋਟੋ ਤਾਂ ਮੁਰੀਦ ਹੋਈ ਇੰਗਲੈਂਡ ਦੀ ਮਹਿਲਾ ਕ੍ਰਿਕਟਰ


ਬਾਇਰਨ ਦਾ ਇਹ 30ਵਾਂ ਬੁੰਦੇਸਲੀਗਾ ਖਿਤਾਬ ਤੇ ਜਰਮਨ ਚੈਂਪੀਅਨਸ਼ਿਪ ਦਾ 31ਵਾਂ ਖਿਤਾਬ ਹੈ, ਜਿਸ ਵਿਚ 1932 ਦਾ ਖਿਤਾਬ ਵੀ ਸ਼ਾਮਲ ਹੈ। ਜਿੱਤ ਨਾਲ ਡੋਰਟਮੰਡ ਦੀ ਟੀਮ ਚੌਥੇ ਸਥਾਨ ’ਤੇ ਪਹੁੰਚ ਗਈ ਹੈ ਤੇ ਉਸ ਨੇ ਚੈਂਪੀਅਨਸ ਲੀਗ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ।

ਇਹ ਖ਼ਬਰ ਪੜ੍ਹੋ- IPL ਇਲੈਵਨ ’ਚ ਵਿਰਾਟ, ਰੋਹਿਤ ਤੇ ਧੋਨੀ ਨੂੰ ਨਹੀਂ ਮਿਲੀ ਜਗ੍ਹਾ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News