ਬਾਇਰਨ ਮਿਊਨਿਖ ਨੇ ਬ੍ਰੇਮੇਨ ਨੂੰ ਹਰਾਇਆ

Sunday, Mar 14, 2021 - 08:59 PM (IST)

ਬਰਲਿਨ– ਰਾਬਰਟ ਲੇਵਾਨਦੋਵਸਕੀ ਦੇ ਗੋਲ ਦੀ ਬਦੌਲਤ ਬਾਇਰਨ ਮਿਊਨਿਖ ਨੇ ਵਰਡਰ ਬ੍ਰੇਮੇਨ ਨੂੰ 3-1 ਨਾਲ ਹਰਾ ਕੇ ਬੁੰਦੇਸਲੀਗਾ ਫੁੱਟਬਾਲ ਟੂਰਨਾਮੈਂਟ ਦੇ ਚੋਟੀ ’ਤੇ ਆਪਣੀ ਬੜ੍ਹਤ ਹੋਰ ਮਜ਼ਬੂਤ ਕਰ ਲਈ ਹੈ।

ਇਹ ਖ਼ਬਰ ਪੜ੍ਹੋ- ਮੇਦਵੇਦੇਵ ‘ਓਪਨ-13’ ਦੇ ਫਾਈਨਲ ’ਚ ਭਿੜੇਗਾ ਡਬਲਜ਼ ਮਾਹਿਰ ਹੋਬਰਟ ਨਾਲ


ਲੇਵਾਨਦੋਵਸਕੀ ਨੇ ਬੁੰਦੇਸਲੀਗਾ ਸੈਸ਼ਨ ਦਾ ਆਪਣਾ 32ਵਾਂ ਗੋਲ ਕੀਤਾ ਤੇ ਇਕ ਹੀ ਸੈਸ਼ਨ ਵਿਚ 16 ਵੱਖ-ਵੱਖ ਟੀਮਾਂ ਵਿਰੁੱਧ ਗੋਲ ਕਰਨ ਦੇ ਰਿਕਾਰਡ ਦੀ ਬਰਾਬਰੀ ਕੀਤੀ। ਉਸ ਨੇ ਪਿਛਲੇ ਸੈਸ਼ਨ ਵਿਚ ਵੀ ਇਹ ਉਪਲੱਬਧੀ ਹਾਸਲ ਕੀਤੀ ਸੀ। ਉਸ ਤੋਂ ਇਲਾਵਾ ਬਾਇਰਨ ਦੇ ਸਾਬਕਾ ਧਾਕੜ ਖਿਡਾਰੀ ਗਰਡ ਮਿਊਲਰ ਤੇ ਬ੍ਰੇਮੇਨ ਦੇ ਸਟ੍ਰਾਈਕਰ ਐਲਟਨ ਹੀ ਅਜਿਹਾ ਕਰ ਸਕੇ ਹਨ। ਮੌਜੂਦਾ ਸੈਸ਼ਨ ਵਿਚ ਲੇਵਾਨਦੋਵਸਕੀ ਸਿਰਫ ਲੇਪਜਿਗ ਵਿਰੁੱਧ ਗੋਲ ਕਰਨ ਵਿਚ ਅਸਫਲ ਰਿਹਾ ਹੈ। ਬਾਇਰਨ ਦੀ ਟੀਮ 3 ਅਪ੍ਰੈਲ ਨੂੰ ਲੇਪਜਿਗ ਨਾਲ ਭਿੜੇਗੀ ਤੇ ਤਦ ਪੋਲੈਂਡ ਦਾ ਇਹ ਸਟ੍ਰਾਈਕਰ ਇਕ ਹੀ ਸੈਸ਼ਨ ਵਿਚ ਬੁੰਦੇਸਲੀਗਾ ਦੀਆਂ ਸਾਰੀਆਂ ਟੀਮਾਂ ਵਿਰੁੱਧ ਗੋਲ ਕਰਨ ਵਾਲਾ ਪਹਿਲਾ ਖਿਡਾਰੀ ਬਣਨ ਦੀ ਕੋਸ਼ਿਸ਼ ਕਰੇਗਾ।

ਇਹ ਖ਼ਬਰ ਪੜ੍ਹੋ -IND vs ENG : ਇੰਗਲੈਂਡ ਨੇ ਭਾਰਤ ਨੂੰ ਦਿੱਤਾ 165 ਦੌੜਾਂ ਦਾ ਟੀਚਾ


ਬ੍ਰੇਮੇਨ ਵਿਰੁੱਧ ਬਾਇਰਨ ਵਲੋਂ ਲੇਵਾਨਦੋਵਸਕੀ ਤੋਂ ਇਲਾਵਾ ਲਿਓਨ ਗੋਰੇਟਜਕਾ ਤੇ ਸਰਜ ਗਨਾਬਰੀ ਨੇ ਵੀ ਗੋਲ ਕੀਤੇ। ਬ੍ਰੇਮੇਨ ਵਲੋਂ ਇਕਲੌਤਾ ਗੋਲ ਨਿਕਲਾਸ ਫੁਲਕਰੂਗ ਨੇ ਕੀਤਾ। ਬਾਇਰਨ ਦੀ ਟੀਮ 25 ਮੈਚਾਂ ਵਿਚ 58 ਅੰਕਾਂ ਨਾਲ ਚੋਟੀ ’ਤੇ ਹੈ। ਲੇਪਜਿਗ ਦੀ ਟੀਮ 53 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ ਪਰ ਉਸ ਨੇ ਬਾਇਰਨ ਤੋਂ ਇਕ ਮੈਚ ਘੱਟ ਖੇਡਿਆ ਹੈ। ਹੋਰਨਾਂ ਮੁਕਾਬਲਿਆਂ ਵਿਚ ਯੂਨੀਅਨ ਬਰਲਿਨ ਨੇ ਕੋਲੋਨ ਨੂੰ 2-1 ਨਾਲ ਹਰਾਇਆ ਜਦਕਿ ਬੇਰੂਸੀਆ ਡੋਰਟਮੰਡ ਨੇ ਹੇਰਥਾ ਬਰਿਲਨ ਨੂੰ 2-0 ਨਾਲ ਹਰਾਇਆ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News