ਬੱਲੇਬਾਜ਼ਾਂ ਨੂੰ ਜਿੱਤ ਲਈ ਨਿਭਾਉਣੀ ਪਵੇਗੀ ਵਾਧੂ ਜ਼ਿੰਮੇਵਾਰੀ : ਧਵਨ

Tuesday, Mar 19, 2019 - 12:07 AM (IST)

ਬੱਲੇਬਾਜ਼ਾਂ ਨੂੰ ਜਿੱਤ ਲਈ ਨਿਭਾਉਣੀ ਪਵੇਗੀ ਵਾਧੂ ਜ਼ਿੰਮੇਵਾਰੀ : ਧਵਨ

ਨਵੀਂ ਦਿੱਲੀ— ਭਾਰਤੀ ਓਪਨਰ ਸ਼ਿਖਰ ਧਵਨ ਆਪਣੀ ਟੀਮ ਦਿੱਲੀ ਕੈਪੀਟਲਸ ਨਾਲ ਜੁੜ ਗਿਆ ਹੈ ਤੇ ਉਸ ਦਾ ਮੰਨਣਾ ਹੈ ਕਿ ਆਈ. ਪੀ. ਐੱਲ. ਟੀ-20 ਲੀਗ ਜਿੱਤਣ ਲਈ ਸੰਤੁਲਿਤ ਪ੍ਰਦਰਸ਼ਨ ਕਰਨਾ ਪਵੇਗਾ, ਜਿਸ ਵਿਚ ਬੱਲੇਬਾਜ਼ਾਂ ਦੀ ਭੂਮਿਕਾ ਅਹਿਮ ਰਹੇਗੀ। ਆਸਟਰੇਲੀਆ ਵਿਰੁੱਧ ਵਨ ਡੇ ਸੀਰੀਜ਼ ਤੋਂ ਬਾਅਦ ਧਵਨ ਆਪਣੀ ਆਈ. ਪੀ. ਐੱਲ.  ਟੀਮ ਨਾਲ ਜੁੜ ਗਿਆ ਹੈ। ਧਵਨ ਨੇ ਐਤਵਾਰ ਆਪਣੀ ਟੀਮ ਦਿੱਲੀ ਕੈਪੀਟਲਸ ਨਾਲ ਆਪਸੀ ਦੋਸਤਾਨਾ ਟੀ-20 ਮੈਚ ਵੀ ਖੇਡਿਆ। ਦਿੱਲੀ ਦੇ ਘਰੇਲੂ ਖਿਡਾਰੀ ਨੇ ਟੀਮ ਨਾਲ ਜੁੜਨ 'ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ, ''ਮੇਰੇ ਲਈ ਇਹ ਦੂਜਾ ਘਰ ਹੈ ਤੇ ਮੈਂ ਇਸ ਸੈਸ਼ਨ ਵਿਚ ਦਿੱਲੀ ਕੈਪੀਟਲਸ ਨਾਲ ਜੁੜ ਕੇ ਬਹੁਤ ਖੁਸ਼ ਹਾਂ। ਆਈ. ਪੀ. ਐੱਲ. ਦੇ 10 ਸਾਲ ਦਿੱਲੀ ਤੋਂ ਦੂਰ ਬਿਤਾਉਣ ਤੋਂ ਬਾਅਦ ਫਿਰ ਤੋਂ ਆਪਣੀ ਘਰੇਲੂ ਟੀਮ ਦਿੱਲੀ ਵਿਚ ਵਾਪਸੀ ਕਰਨਾ ਬਹੁਤ ਚੰਗਾ ਅਹਿਸਾਸ ਹੈ।'' ਉਨ੍ਹਾਂ ਨੇ ਕਿਹਾ ਕਿ ਫਿਰੋਜਸ਼ਾਹ ਕੋਟਲਾ ਸਟੇਡੀਅਮ ਸ਼ੁਰੂਆਤੀ ਦਿਨਾਂ ਤੋਂ ਮੇਰਾ ਘਰੇਲੂ ਮੈਦਾਨ ਰਿਹਾ ਹੈ। ਮੈਂ ਟੀਮ ਦੇ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗਾ ਕਿਉਂਕਿ ਮੈਨੂੰ ਇੱਥੇ ਦੇ ਹਲਾਤਾਂ ਤੇ ਪਿੱਚਾਂ ਦੇ ਵਾਰੇ 'ਚ ਵਧੀਆ ਪਤਾ ਹੈ।
 


author

Gurdeep Singh

Content Editor

Related News