ਬੱਲੇਬਾਜ਼ ਜੇਮਸ ਵਿਨਸੇ ਇੰਗਲੈਂਡ ਟੀਮ ''ਚ ਸ਼ਾਮਲ
Friday, Aug 24, 2018 - 01:59 AM (IST)
ਲੰਡਨ- ਹੈਂਪਸ਼ਾਇਰ ਦੇ ਬੱਲੇਬਾਜ਼ ਜੇਮਸ ਵਿਨਸੇ ਨੂੰ ਭਾਰਤ ਵਿਰੁੱਧ 30 ਅਗਸਤ ਤੋਂ ਸਾਊਥਪੰਟਨ ਵਿਚ ਹੋਣ ਵਾਲੇ ਚੌਥੇ ਕ੍ਰਿਕਟ ਟੈਸਟ ਮੈਚ ਲਈ ਅੱਜ ਇੰਗਲੈਂਡ ਦੀ 14 ਮੈਂਬਰੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਸਾਲ ਅਪ੍ਰੈਲ ਵਿਚ ਨਿਊਜ਼ੀਲੈਂਡ ਵਿਰੁੱਧ ਟੈਸਟ ਮੈਚ ਖੇਡਣ ਵਾਲੇ 27 ਸਾਲਾ ਵਿਨਸੇ ਚੰਗੀ ਫਾਰਮ ਵਿਚ ਹੈ। ਉਸ ਨੇ ਪਿਛਲੇ ਹਫਤੇ ਨਾਟਿੰਘਮਸ਼ਾਇਰ ਵਿਰੁੱਧ 74 ਤੇ 147 ਦੌੜਾਂ ਬਣਾਈਆਂ ਸਨ। ਇਸ ਸੈਸ਼ਨ ਵਿਚ ਕਾਊਂਟੀ ਚੈਂਪੀਅਨਸ਼ਿਪ ਵਿਚ ਉਸਦੀ ਔਸਤ 56 ਸੀ। 5 ਮੈਚਾਂ ਦੀ ਲੜੀ ਵਿਚ ਇੰਗਲੈਂਡ ਅਜੇ ਵੀ 2-1 ਨਾਲ ਅੱਗੇ ਹੈ।
ਇੰਗਲੈਂਡ ਦੀ ਟੀਮ ਇਸ ਤਰ੍ਹਾਂ ਹੈ : ਜੋ ਰੂਟ (ਕਪਤਾਨ), ਐਲਿਸਟੀਅਰ ਕੁਕ, ਕੀਟਨ ਜੇਨਿੰਗਸ, ਜਾਨੀ ਬੇਅਰਸਟ੍ਰਾ, ਜੋਸ ਬਟਲਰ, ਓਲੀਵਰ ਪੋਪ, ਮੋਇਨ ਅਲੀ, ਆਦਿਲ ਰਾਸ਼ਿਦ, ਸੈਮ ਕਿਊਰਾਨ, ਜੇਮਸ ਐਂਡਰਸਨ, ਸਟੂਅਰਟ ਬ੍ਰਾਡ, ਕ੍ਰਿਸ ਵੋਕਸ, ਬੇਨ ਸਟੋਕਸ, ਜੇਮਸ ਵਿਨਸੇ।
