ਬੈਸੋਆ ਨੇ ਅੰਡਰ-16 ਵਿਜੇ ਮਰਚੈਂਟ ਟਰਾਫੀ ''ਚ ਹਾਸਲ ਕੀਤੀ ਇਹ ਉਪਲੱਬਧੀ
Wednesday, Nov 06, 2019 - 11:52 PM (IST)

ਤੇਜਪੁਰ (ਅਸਮ)- ਆਫ ਸਪਿਨਰ ਨਿਰਦੇਸ਼ ਬੈਸੋਆ ਨੇ ਮੇਘਾਲਿਆ ਵੱਲੋਂ ਨਗਾਲੈਂਡ ਖਿਲਾਫ ਅੰਡਰ-16 ਵਿਜੇ ਮਰਚੈਂਟ ਟਰਾਫੀ 'ਚ ਸਾਰੀਆਂ 10 ਵਿਕਟਾਂ ਲੈ ਕੇ ਵਿਸ਼ੇਸ਼ ਉਪਲੱਬਧੀ ਹਾਸਲ ਕੀਤੀ । ਮੂਲ ਰੂਪ ਨਾਲ ਮੇਰਠ ਦੇ ਰਹਿਣ ਵਾਲੇ ਬੈਸੋਆ ਨੇ 21 ਓਵਰਾਂ 'ਚ 51 ਦੌੜਾਂ ਦੇ ਕੇ 10 ਵਿਕਟਾਂ ਹਾਸਲ ਕੀਤੀਆਂ । ਨਾਗਾਲੈਂਡ ਦੀ ਟੀਮ ਮੈਚ ਦੇ ਪਹਿਲੇ ਦਿਨ ਸਿਰਫ 113 ਦੌੜਾਂ 'ਤੇ ਆਊਟ ਹੋ ਗਈ । ਜੇਕਰ ਟੈਸਟ ਕ੍ਰਿਕਟ ਦੀ ਗੱਲ ਕਰੀਏ ਤਾਂ ਭਾਰਤ ਦੇ ਦਿੱਗਜ ਲੈੱਗ ਸਪਿਨਰ ਅਨਿਲ ਕੁੰਬਲੇ ਨੇ 1999 'ਚ ਪਾਕਿਸਤਾਨ ਖਿਲਾਫ ਦਿੱਲੀ 'ਚ ਇਕ ਪਾਰੀ 'ਚ 74 ਦੌੜਾਂ ਦੇ ਕੇ 10 ਵਿਕਟਾਂ ਹਾਸਲ ਕੀਤੀਆਂ ਸਨ । ਮਣੀਪੁਰ ਦੇ ਤੇਜ਼ ਗੇਂਦਬਾਜ਼ ਰੇਕਸ ਸਿੰਘ ਨੇ ਪਿਛਲੇ ਸਾਲ ਕੂਚ ਬੇਹਾਰ ਟਰਾਫੀ ਦੇ ਮੈਚ ਦੀ ਇਕ ਪਾਰੀ 'ਚ ਸਾਰੀਆਂ 10 ਵਿਕਟਾਂ ਹਾਸਲ ਕੀਤੀਆਂ ਸਨ।