ਦਿੱਗਜ ਬਾਸਕਟਬਾਲ ਖਿਡਾਰੀ ਟਾਮੀ ਹੇਨਸ਼ਾ ਦਾ ਦਿਹਾਂਤ

Wednesday, Nov 11, 2020 - 04:21 PM (IST)

ਬੋਸਟਨ (ਭਾਸ਼ਾ) : ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐਨ.ਬੀ.ਏ.) ਵਿਚ 'ਬੋਸਟਨ ਸੇਲਟਿਕ' ਦੇ ਦਿੱਗਜ ਖਿਡਾਰੀ ਅਤੇ ਕੋਚ ਰਹੇ ਟਾਮੀ ਹੇਨਸ਼ਾ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਹ 86 ਸਾਲ ਦੇ ਸਨ। ਹਾਲ ਆਫ ਫੇਮ ਵਿਚ ਸ਼ਾਮਲ ਹੇਨਸ਼ਾ ਲਗਭਗ 60 ਸਾਲਾਂ ਤੱਕ ਐਨ.ਬੀ.ਏ. ਨਾਲ ਜੁੜੇ ਰਹੇ। ਉਹ ਬਤੋਰ ਖਿਡਾਰੀ ਅਤੇ ਕੋਚ 17 ਸੀਜ਼ਨ ਤੱਕ ਬੋਸਟਨ ਸੇਲਟਿਕ ਨਾਲ ਜੁੜੇ ਰਹੇ। ਉਹ ਬਰਾਡਕਾਸਟਰ ਦੇ ਤੌਰ 'ਤੇ ਸਰਗਰਮ ਸਨ।

ਟੀਮ ਦੇ ਮਾਲਕ ਨੇ ਇਕ ਬਿਆਨ ਵਿਚ ਕਿਹਾ, 'ਇਹ ਬਹੁਤ ਵੱਡਾ ਨੁਕਸਾਨ ਹੈ। ਟਾਮੀ ਸੇਲਟਿਕ ਲਈ ਸਮਰਪਤ ਸਨ।  ਪਿਛਲੇ 18 ਸਾਲਾਂ ਤੋਂ ਸਾਡੀ ਟੀਮ ਉਨ੍ਹਾਂ ਦੀ ਸਲਾਹ ਅਤੇ ਦ੍ਰਿਸ਼ਟੀਕੋਣ 'ਤੇ ਭਰੋਸਾ ਕਰ ਰਹੀ ਸੀ।' ਐਨ.ਬੀ.ਏ. ਦੇ ਕਮਿਸ਼ਨਰ ਐਡਮ ਸਿਲਵਰ ਨੇ ਉਨ੍ਹਾਂ ਨੂੰ 'ਸਫਲਤਾ ਦਾ ਪ੍ਰਤੀਕ' ਕਰਾਰ ਦਿੰਦੇ ਹੋਏ ਕਿਹਾ ਕਿ ਹੇਨਸ਼ਾ ਉਨ੍ਹਾਂ ਚੁਨਿੰਦਾ ਲੋਕਾਂ ਵਿਚ ਸ਼ਾਮਲ ਸਨ, ਜੋ ਖਿਡਾਰੀ ਅਤੇ ਫਿਰ ਕੋਚ ਦੇ ਤੌਰ 'ਤੇ ਹਾਲ ਆਫ ਫੇਮ ਵਿਚ ਸ਼ਾਮਿਲ ਹੋਏ।


cherry

Content Editor

Related News