ਬਾਸਕਟਬਾਲ ਕੋਚ ਐਡੀ ਸੁਟਾਨ ਦਾ ਦਿਹਾਂਤ

5/24/2020 4:38:22 PM

ਵਾਸ਼ਿੰਗਟਨ : ਬਾਸਕਟਬਾਲ ਕੋਚ ਅਤੇ 2020 ਵਿਚ 'ਹਾਲ ਆਫ ਫੇਮ 'ਚ ਸ਼ਾਮਲ ਕੀਤੇ ਗਏ ਸੁਟਾਨ ਦਾ ਦਿਹਾਂਤ ਹੋ ਗਿਆ। ਉਹ 84 ਸਾਲਾ ਦੇ ਸੀ। ਤੁਲਸਾ ਵਲਡਰ ਨੇ ਸੁਟਾਨ ਦੇ ਪਰਿਵਾਰ ਦੇ ਹਵਾਲੇ ਤੋਂ ਬਿਆਨ ਜਾਰ ਕਰ ਕਿਹਾ, ''ਸਾਡੇ ਪਿਆਰੇ ਪਿਤਾ ਜੀ ਅਤੇ ਕੋਚ ਸੁਟਾਨ ਦਾ ਸ਼ਨੀਵਾਰ ਦੀ ਸ਼ਾਮ ਆਪਣੇ ਘਰ ਵਿਚ ਦਿਹਾਂਤ ਹੋ ਗਿਆ।''

PunjabKesari

ਸੁਟਾਨ ਕਰੀਬ 40 ਸਾਲਾਂ ਤਕ ਕਾਲਜ ਬਾਸਕਟਬਾਲ ਟੀਮ ਦੇ ਕੋਚ ਰਹੇ ਅਤੇ ਉਸ ਦੀ ਅਗਵਾਈ ਵਿਚ ਟੀਮ ਨੇ 806 ਵਾਰ ਜਿੱਤ ਹਾਸਲ ਕੀਤੀ। ਉਹ 2 ਵਾਰ ''ਐਸੋਸੀਏਟਿਡ ਪ੍ਰੈੱਸ ਕੋਚ ਆਫ ਦਿ ਈਅਰ'' ਚੁਣੇ ਗਏ ਅਤੇ ਉਹ ਪਹਿਲੇ ਅਜਿਹੇ ਕੋਚ ਸੀ ਜਿਸ ਨੇ ਐੱਨ. ਸੀ. ਏ. ਟੂਰਨਾਮੈਂਟ ਵਿਚ ਚਾਰ ਸਕੂਲਾਂ ਦੀ ਨੁਮਾਇੰਦਗੀ ਕੀਤੀ। ਸੁਟਾਨ ਨੂੰ ਅਪ੍ਰੈਲ ਵਿਚ ਨਾਈ ਸਮਿਥ ਮੈਮੋਰੀਅਲ ਬਾਸਕਟਬਾਲ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਗਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Ranjit

Content Editor Ranjit