ਖੇਡ ਦੇ ਮੈਦਾਨ ''ਤੇ ਪਰਤੀ ਬਾਰਟੀ, ਟੈਨਿਸ ਨਹੀਂ ਗੋਲਫ਼ ਖੇਡੇਗੀ

Tuesday, Apr 19, 2022 - 01:43 PM (IST)

ਖੇਡ ਦੇ ਮੈਦਾਨ ''ਤੇ ਪਰਤੀ ਬਾਰਟੀ, ਟੈਨਿਸ ਨਹੀਂ ਗੋਲਫ਼ ਖੇਡੇਗੀ

ਸਪੋਰਟਸ ਡੈਸਕ- ਆਸਟਰੇਲੀਆ ਦੀ ਐਸ਼ਲੇ ਬਾਰਟੀ ਨੇ ਦੁਨੀਆ ਦੀ ਨੰਬਰ ਇਕ ਖਿਡਾਰੀ ਦੇ ਤੌਰ 'ਤੇ ਟੈਨਿਸ ਨੂੰ ਅਲਵਿਦਾ ਕਹਿਣ ਦੇ ਬਾਅਦ ਹੁਣ ਕੌਮਾਂਤਰੀ ਗੋਲਫ਼ ਖੇਡਣ ਦਾ ਫ਼ੈਸਲਾ ਕੀਤਾ ਹੈ। ਬਾਰਟੀ ਨੂੰ ਨਿਊਜਰਸੀ 'ਚ ਲਿਬਰਟੀ ਨੈਸ਼ਨਲ ਗੋਲਫ ਕਲੱਬ 'ਚ ਆਈਕੰਸ ਸੀਰੀਜ਼ ਟੂਰਨਾਮੈਟ 'ਚ ਅਰਨੀ ਏਲਸ ਰੇਸਟ ਆਫ ਵਰਲਡ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਹ ਟੂਰਨਾਮੈਂਟ 30 ਜੂਨ ਤੋਂ 1 ਜੁਲਾਈ ਤਕ ਖੇਡਿਆ ਜਾਵੇਗਾ। ਬਾਰਟੀ ਨੇ ਪਿਛਲੇ ਮਹੀਨੇ ਟੈਨਿਸ ਨੂੰ ਅਲਵਿਦਾ ਕਹਿ ਦਿੱਤਾ ਸੀ। ਉਨ੍ਹਾਂ ਨੇ ਜਨਵਰੀ 'ਚ ਆਸਟਰੇਲੀਆ ਓਪਨ ਜਿੱਤਿਆ ਜਦਕਿ ਪਿਛਲੇ ਸਾਲ ਵਿੰਬਲਡਨ ਤੇ 2019 'ਚ ਫ੍ਰੈਂਚ ਓਪਨ ਜਿੱਤਿਆ ਸੀ। 


author

Tarsem Singh

Content Editor

Related News