ਅਲਾਵੇਸ ਨੂੰ ਹਰਾ ਕੇ ਖ਼ਿਤਾਬ ਦੇ ਨੇੜੇ ਪੁੱਜਾ ਬਾਰਸੀਲੋਨਾ
Wednesday, Apr 24, 2019 - 11:57 PM (IST)

ਬਾਰਸੀਲੋਨਾ - ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਵਿਚ ਬਾਰਸੀਲੋਨਾ ਦੀ ਟੀਮ ਅਲਾਵੇਸ ਨੂੰ 2-0 ਨਾਲ ਹਰਾ ਕੇ ਖ਼ਿਤਾਬ ਦੇ ਨੇੜੇ ਪੁੱਜ ਗਈ। ਮੇਂਡੀਜੋਰੋਡਜਾ ਵਿਚ ਖੇਡੇ ਗਏ ਇਸ ਮੁਕਾਬਲੇ 'ਚ ਬਾਰਸੀਲੋਨਾ ਦੇ ਸਟਾਰ ਸਟ੍ਰਾਈਕਰ ਲਿਓਨ ਮੇਸੀ ਨੂੰ ਸ਼ੁਰੂਆਤੀ ਲਾਈਨਅਪ 'ਚ ਆਰਾਮ ਦਿੱਤਾ ਗਿਆ। ਹੁਣ ਜੇ ਕੋਈ ਵੱਡਾ ਉਲਟਫੇਰ ਨਾ ਹੋਇਆ ਤਾਂ ਬਾਰਸੋਲੀਨਾ ਦਾ ਚੈਂਪੀਅਨ ਬਣਨਾ ਲੱਗਭਗ ਤੈਅ ਹੈ। ਸਮਿਝਆ ਜਾ ਰਿਹਾ ਹੈ ਕਿ ਅਗਲੇ ਸ਼ਨੀਵਾਰ ਨੂੰ ਉਹ ਆਪਣੇ ਘਰੇਲੂ ਮੈਦਾਨ 'ਚ ਲੇਵਾਂਤੇ ਖ਼ਿਲਾਫ਼ ਜਿੱਤ ਨਾਲ ਖ਼ਿਤਾਬ ਆਪਣੇ ਨਾਂ ਕਰ ਲਵੇਗਾ। ਹਾਲਾਂਕਿ ਉਸ ਤੋਂ ਪਹਿਲਾਂ ਬਾਰਸੀਲੋਨਾ ਦੇ ਸਭ ਤੋਂ ਨਜ਼ਦੀਕੀ ਵਿਰੋਧੀ ਏਟਲੇਟਿਕੋ ਮੈਡਰਿਡ ਦੇ ਪ੍ਰਦਰਸ਼ਨ 'ਤੇ ਨਜ਼ਰ ਹੋਵੇਗੀ। ਬਾਰਸੋਲੀਨਾ ਅੰਕ ਸੂਚੀ ਵਿਚ 80 ਅੰਕਾਂ ਨਾਲ ਚੋਟੀ 'ਤੇ ਹੈ।
ਲਿਓਨ ਮੇਸੀ ਅਲਾਵੇਸ ਖ਼ਿਲਾਫ਼ ਮੁਕਾਬਲੇ ਵਿਚ ਖੇਡ ਦੇ 61ਵੇਂ ਮਿੰਟ ਵਿਚ ਬਦਲਵੇਂ ਖਿਡਾਰੀ ਵਜੋਂ ਮੈਦਾਨ 'ਤੇ ਉਤਰੇ। ਹਾਲਾਂਕਿ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਟੀਮ ਕਾਰਲਸ ਏਲੇਨਾ (64ਵੇਂ ਮਿੰਟ) ਤੇ ਲੁਇਸ ਸੁਆਰੇਜ (60ਵੇਂ ਮਿੰਟ) ਦੇ ਗੋਲਾਂ ਦੀ ਬਦੌਲਤ 2-0 ਦੀ ਬੜ੍ਹਤ ਹਾਸਲ ਕਰ ਚੁੱਕੀ ਸੀ।