ਚੇਨਈ ਪੁੱਜੀ ਬੰਗਲਾਦੇਸ਼ੀ ਟੀਮ, ਭਾਰਤ ਖ਼ਿਲਾਫ਼ ਚੰਗੇ ਪ੍ਰਦਰਸ਼ਨ ਦਾ ਭਰੋਸਾ
Sunday, Sep 15, 2024 - 06:38 PM (IST)
ਚੇਨਈ : ਪਾਕਿਸਤਾਨ ਵਿਚ 2-0 ਦੀ ਟੈਸਟ ਸੀਰੀਜ਼ ਦੀ ਸਫਲਤਾ ਤੋਂ ਬਾਅਦ ਆਤਮ-ਵਿਸ਼ਵਾਸ ਨਾਲ ਭਰੀ ਬੰਗਲਾਦੇਸ਼ ਦੀ ਟੀਮ ਦੋ ਟੈਸਟ ਮੈਚਾਂ ਅਤੇ ਤਿੰਨ ਟੀ-20 ਮੈਚਂ ਲਈ ਐਤਵਾਰ ਨੂੰ ਭਾਰਤ ਪੁੱਜੀ, ਜਿੱਥੇ ਕਪਤਾਨ ਨਜਮੁਲ ਹਸਨ ਸ਼ੰਟੋ ਨੇ ਆਉਣ ਵਾਲੇ ਹਫ਼ਤੇ ਵਿਚ ਟੀਮ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਜਤਾਈ।
ਬੰਗਲਾਦੇਸ਼ ਦੀ ਟੀਮ 19 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸ਼ੁਰੂਆਤੀ ਟੈਸਟ ਲਈ ਐਤਵਾਰ ਦੁਪਹਿਰ ਨੂੰ ਚੇਨਈ ਪਹੁੰਚੀ। ਢਾਕਾ ਤੋਂ ਚੇਨਈ ਲਈ ਉਡਾਣ ਭਰਨ ਤੋਂ ਪਹਿਲਾਂ ਸ਼ੰਟੋ ਨੇ ਹਵਾਈ ਅੱਡੇ 'ਤੇ ਕਿਹਾ, ''ਇਹ ਯਕੀਨੀ ਤੌਰ 'ਤੇ ਸਾਡੇ ਲਈ ਬਹੁਤ ਚੁਣੌਤੀਪੂਰਨ ਸੀਰੀਜ਼ ਹੋਵੇਗੀ। ਉਨ੍ਹਾਂ ਕਿਹਾ, 'ਚੰਗੀ ਸੀਰੀਜ਼ (ਬਨਾਮ ਪਾਕਿਸਤਾਨ) ਤੋਂ ਬਾਅਦ ਯਕੀਨੀ ਤੌਰ 'ਤੇ ਟੀਮ ਅਤੇ ਦੇਸ਼ ਦੇ ਲੋਕਾਂ ਦਾ ਭਰੋਸਾ ਵਧਿਆ ਹੈ। ਹਰ ਲੜੀ ਇਕ ਮੌਕਾ ਹੈ। ਅਸੀਂ ਦੋਵੇਂ ਮੈਚ ਜਿੱਤਣ ਲਈ ਖੇਡਾਂਗੇ।
ਇਹ ਵੀ ਪੜ੍ਹੋ : ਤਨੁਸ਼ ਕੋਟੀਆਨ ਅਤੇ ਸ਼ਮਸ ਮੁਲਾਨੀ ਦੀ ਸ਼ਾਨਦਾਰ ਗੇਂਦਬਾਜ਼ੀ, ਇੰਡੀਆ ਏ ਨੇ ਇੰਡੀਆ ਡੀ ਨੂੰ 186 ਦੌੜਾਂ ਨਾਲ ਹਰਾਇਆ
ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਟੇਬਲ ਵਿਚ ਸਿਖਰ 'ਤੇ ਹੈ ਪਰ ਬੰਗਲਾਦੇਸ਼ ਦੇ ਕਪਤਾਨ ਦਾ ਮੰਨਣਾ ਹੈ ਕਿ ਮੈਚ ਦਾ ਪ੍ਰਦਰਸ਼ਨ ਰੈਂਕਿੰਗ 'ਤੇ ਨਿਰਭਰ ਨਹੀਂ ਕਰਦਾ ਹੈ ਅਤੇ ਇਹ ਸਭ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਉਸ ਦੀ ਟੀਮ ਉਨ੍ਹਾਂ ਪੰਜ ਦਿਨਾਂ ਦੌਰਾਨ ਕਿਵੇਂ ਪ੍ਰਦਰਸ਼ਨ ਕਰਦੀ ਹੈ। ਸ਼ੰਟੋ ਨੇ ਕਿਹਾ, ''ਉਨ੍ਹਾਂ ਦੀ ਟੀਮ ਰੈਂਕਿੰਗ 'ਚ ਸਾਡੇ ਤੋਂ ਕਾਫੀ ਅੱਗੇ ਹੈ ਪਰ ਅਸੀਂ ਹਾਲ ਹੀ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਸਾਡੀ ਲੜੀ ਚੰਗੀ ਰਹੀ ਹੈ। ਸਾਡਾ ਟੀਚਾ ਪੰਜ ਦਿਨ ਚੰਗਾ ਖੇਡਣਾ ਹੋਵੇਗਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8