218 ਦੌੜਾਂ ਦੀ ਜਿੱਤ ਨਾਲ ਬੰਗਲਾਦੇਸ਼ ਨੇ ਡਰਾਅ ਕਰਵਾਈ ਸੀਰੀਜ਼

Thursday, Nov 15, 2018 - 09:00 PM (IST)

218 ਦੌੜਾਂ ਦੀ ਜਿੱਤ ਨਾਲ ਬੰਗਲਾਦੇਸ਼ ਨੇ ਡਰਾਅ ਕਰਵਾਈ ਸੀਰੀਜ਼

ਢਾਕਾ- ਆਫ ਸਪਿਨਰ ਮੇਹਦੀ ਹਸਨ (38 ਦੌੜਾਂ 'ਤੇ 5 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਮੇਜ਼ਬਾਨ ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ ਦੂਜੇ ਤੇ ਆਖਰੀ ਟੈਸਟ ਵਿਚ ਵੀਰਵਾਰ ਨੂੰ ਪੰਜਵੇਂ ਤੇ ਆਖਰੀ ਦਿਨ 218 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਦੋ ਮੈਚਾਂ ਦੀ ਸੀਰੀਜ਼ 1-1 ਨਾਲ ਡਰਾਅ ਕਰਵਾ ਲਈ। ਬੰਗਲਾਦੇਸ਼ ਦੀ ਦੌੜਾਂ ਦੇ ਲਿਹਾਜ਼ ਨਾਲ ਇਹ ਦੂਜੀ ਸਭ ਤੋਂ ਵੱਡੀ ਜਿੱਤ ਹੈ।
ਬੰਗਲਾਦੇਸ਼ ਨੇ ਪਹਿਲਾ ਟੈਸਟ ਹਾਰ ਜਾਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਤੇ ਜ਼ਿੰਬਾਬਵੇ ਨੂੰ ਦੂਜੇ ਮੈਚ ਵਿਚ ਢਹਿ-ਢੇਰੀ ਕਰ ਦਿੱਤਾ। ਜ਼ਿੰਬਾਬਵੇ ਦੀ ਟੀਮ 443 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 83.1 ਓਵਰਾਂ ਵਿਚ 224 ਦੌੜਾਂ 'ਤੇ ਢੇਰ ਹੋ ਗਈ। ਬ੍ਰੈਂਡਨ ਟੇਲਰ ਨੇ 167 ਗੇਂਦਾਂ 'ਤੇ 10 ਚੌਕਿਆਂ ਦੀ ਮਦਦ ਨਾਲ ਅਜੇਤੂ 106 ਦੌੜਾਂ ਬਣਾਈਆਂ ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕਿਆ। 
ਬੰਗਲਾਦੇਸ਼ ਦੀ ਪਹਿਲੀ ਪਾਰੀ ਵਿਚ ਅਜੇਤੂ 219 ਦੌੜਾਂ ਦੀ ਇਤਿਹਾਸਕ ਪਾਰੀ ਖੇਡਣ  ਵਾਲੇ ਵਿਕਟਕੀਪਰ ਮੁਸ਼ਫਿਕਰ ਰਹੀਮ ਨੂੰ ਮੈਨ ਆਫ ਦਿ ਮੈਚ ਦਾ ਐਵਾਰਡ ਮਿਲਿਆ, ਜਦਕਿ ਬੰਗਲਾਦੇਸ਼ ਦੇ ਹੀ ਤੈਜੁਲ ਇਸਲਾਮ ਨੂੰ ਪਲੇਅਰ ਆਫ ਦਿ ਸੀਰੀਜ਼ ਦਾ ਪੁਰਸਕਾਰ ਮਿਲਿਆ। ਤੈਜੁਲ ਇਸਲਾਮ ਨੇ ਦੋਵਾਂ ਟੈਸਟਾਂ ਵਿਚ ਕੁਲ 18 ਵਿਕਟਾਂ ਹਾਸਲ ਕੀਤੀਆਂ।


Related News