ਪਾਕਿ ਦੌਰੇ ''ਤੇ ਨਹੀਂ ਜਾਵੇਗੀ ਬੰਗਲਾਦੇਸ਼ ਮਹਿਲਾ ਕ੍ਰਿਕਟ ਟੀਮ ਦੀ ਕੋਚ, ਜਾਣੋ ਵਜ੍ਹਾ

09/29/2019 4:30:24 PM

ਢਾਕਾ : ਬੰਗਲਾਦੇਸ਼ ਮਹਿਲਾ ਕ੍ਰਿਕਟ ਟੀਮ ਦੀ ਅਸਥਾਈ ਕੋਚ ਦੇ ਤੌਰ 'ਤੇ ਨਿਯੁਕਤ ਕੀਤੀ ਗਈ ਅੰਜੂ ਜੈਨ ਨੇ ਟੀਮ ਦੇ ਨਾਲ ਪਾਕਿਸਤਾਨ ਦੌਰੇ 'ਤੇ ਜਾਣ ਤੋਂ ਮਨ੍ਹਾ ਕਰ ਦਿੱਤਾ ਹੈ। ਇਕ ਸਪੋਰਟਸ ਵੈਬਸਾਈਟ ਦੀ ਰਿਪੋਰਟ ਮੁਤਾਬਕ ਸਾਬਕਾ ਭਾਰਤੀ ਮਹਿਲਾ ਕ੍ਰਿਕਟਰ ਅੰਜੂ ਨੂੰ 26 ਅਕਤੂਬਰ ਤੋਂ 5 ਨਵੰਬਰ ਤਕ ਪਾਕਿਸਤਾਨ ਦੌਰੇ 'ਤੇ ਹੋਣ ਵਾਲੀ ਟੀ-20 ਅਤੇ ਵਨ ਡੇ ਮੈਚਾਂ ਦੀ ਸੀਰੀਜ਼ ਲਈ ਬੰਗਲਾਦੇਸ਼ ਮਹਿਲਾ ਕ੍ਰਿਕਟ ਟੀਮ ਦੀ ਅਸਥਾਈ ਕੋਚ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਸੀ ਪਰ ਹੁਣ ਅੰਜੂ ਦੇ ਪਾਕਿਸਤਾਨ ਦੌਰੇ 'ਤੇ ਜਾਣ ਤੋਂ ਮਨ੍ਹਾ ਕਰਨ ਤੋਂ ਬਾਅਦ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਉਸਦੀ ਜਗ੍ਹਾ ਸਾਬਕਾ ਮੁੱਖ ਕੋਚ ਦੀਪੂ ਰਾਏ ਚੌਧਰੀ ਨੂੰ ਮਹਿਲਾ ਟੀਮ ਦੇ ਨਾਲ ਪਾਕਿਸਤਾਨ ਭੇਜਣ ਦਾ ਫੈਸਲਾ ਕੀਤਾ ਹੈ।

PunjabKesari

45 ਸਾਲਾ ਸਾਬਕਾ ਵਿਕਟਕੀਪਰ ਬੱਲੇਬਾਜ਼ ਅੰਜੂ ਭਾਰਤ ਲਈ 8 ਟੈਸਟ ਅਤੇ 65 ਵਨ ਡੇ ਮੈਚ ਖੇਡ ਚੁੱਕੀ ਹੈ। ਬੰਗਲਾਦੇਸ਼ ਮਹਿਲਾ ਕ੍ਰਿਕਟ ਟੀਮ ਦੇ ਮੈਨੇਜਰ ਨਿਯੁਕਤ ਕੀਤੇ ਗਏ ਜਾਵੇਦ ਉਮਰ ਨੇ ਐਤਵਾਰ ਨੂੰ ਕਿਹਾ, ''ਅੰਜੂ (ਭਾਰਤੀ) ਦਾ ਪਾਕਿਸਤਾਨ ਨਹੀਂ ਜਾਣਾ ਸਾਡੇ ਹੱਥ ਵਿਚ ਨਹੀਂ ਹੈ। ਇਸ ਵਿਚਾਲੇ ਬੀ. ਸੀ. ਬੀ. ਦੇ ਮੁੱਖ ਕਾਰਜਕਾਰੀ ਨਿਜਾਮੁਦੀਨ ਚੌਧਰੀ ਨੇ ਪਾਕਿਸਤਾਨ ਵਿਚ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਖਤਰੇ ਤੋਂ ਇਨਕਾਰ  ਕੀਤਾ ਹੈ। ਉਸਨੇ ਕਿਹਾ ਕਿ ਅਸੀਂ ਪੀ. ਸੀ. ਬੀ. ਦੇ ਸੰਪਰਕ ਵਿਚ ਹਾਂ। ਅਸੀਂ ਉਸੇ ਤਰ੍ਹਾਂ ਦੀ ਸੁਰੱਖਿਆ ਚਾਹੁੰਦੇ ਹਾਂ ਜੋ ਸ਼੍ਰੀਲੰਕਾਈ ਪੁਰਸ਼ ਕ੍ਰਿਕਟ ਟੀਮ ਨੂੰ ਮੁਹੱਈਆ ਕਰਾਈ ਗਈ ਹੈ।''


Related News