ਓਮਾਨ ਵਿਰੁੱਧ ''ਕਰੋ ਜਾਂ ਮਰੋ'' ਦੇ ਮੁਕਾਬਲੇ ''ਚ ਉਤਰੇਗਾ ਬੰਗਲਾਦੇਸ਼

Tuesday, Oct 19, 2021 - 02:02 AM (IST)

ਓਮਾਨ ਵਿਰੁੱਧ ''ਕਰੋ ਜਾਂ ਮਰੋ'' ਦੇ ਮੁਕਾਬਲੇ ''ਚ ਉਤਰੇਗਾ ਬੰਗਲਾਦੇਸ਼

ਅਲ ਅਮੀਰਾਤ- ਬੰਗਲਾਦੇਸ਼ ਦੀ ਟੀਮ ਟੀ-20 ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ਵਿਚ ਹਾਰ ਤੋਂ ਬਾਅਦ ਮੰਗਲਵਾਰ ਨੂੰ ਇੱਥੇ ਜਦੋਂ ਕਰੋ ਜਾਂ ਮਰੋ ਦੇ ਮੁਕਾਬਲੇ ਵਿਚ ਮੇਜ਼ਬਾਨ ਓਮਾਨ ਵਿਰੁੱਧ ਓਤਰੇਗੀ ਤਾਂ ਉਸਦੀਆਂ ਨਜ਼ਰਾਂ ਆਪਣੀ ਬੱਲੇਬਾਜ਼ੀ ਦੀਆਂ ਸਮੱਸਿਆਂ ਨੂੰ ਦੂਰ ਕਰਕੇ ਜਿੱਤ ਦਰਜ ਕਰਨ 'ਤੇ ਟਿਕੀਆਂ ਹੋਣਗੀਆਂ। ਬੰਗਲਾਦੇਸ਼ ਟੂਰਨਾਮੈਂਟ ਵਿਚ 6ਵੇਂ ਨੰਬਰ ਦੀ ਟੀਮ ਦੇ ਰੂਪ ਵਿਚ ਉਤਰਿਆ ਹੈ, ਜਿਸ ਨੇ ਆਪਣੇ ਦੇਸ਼ ਵਿਚ ਨਿਊਜ਼ੀਲੈਂਡ ਤੇ ਆਸਟਰੇਲੀਆ ਵਰਗੀਆਂ ਟੀਮਾਂ ਨੂੰ ਹਰਾਇਆ ਸੀ। ਐਤਵਾਰ ਨੂੰ ਹਾਲਾਂਕਿ ਖਰਾਬ ਬੱਲੇਬਾਜ਼ੀ ਦੇ ਕਾਰਨ ਉਸ ਨੂੰ ਸਕਾਟਲੈਂਡ ਹੱਥੋਂ 6 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਖ਼ਬਰ ਪੜ੍ਹੋ- ਧੋਨੀ ਪਹਿਲਾਂ ਵੀ ਸਾਡੇ ਲਈ ਇਕ ਮੇਂਟਰ ਹੀ ਸਨ ਤੇ ਅੱਗੇ ਵੀ ਰਹਿਣਗੇ : ਵਿਰਾਟ

ਦੂਜੇ ਪਾਸੇ ਟੂਰਨਾਮੈਂਟ ਦੇ ਸਾਂਝੇ ਮੇਜ਼ਬਾਨ ਓਮਾਨ ਨੇ ਪੀ. ਐੱਨ. ਜੀ. ਨੂੰ 10 ਵਿਕਟਾਂ ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਕਪਤਾਨ ਤੇ ਖੱਬੇ ਹੱਥ ਦੇ ਸਪਿਨਰ ਜੀਸ਼ਨ ਮਕਸੂਦ ਨੇ ਚਾਰ ਵਿਕਟਾਂ ਹਾਸਲ ਕੀਤੀਆਂ। ਬੰਗਲਾਦੇਸ਼ ਦੀ ਤਜਰਬੇਕਾਰ ਟੀਮ ਵਿਰੁੱਧ ਓਮਾਨ ਦੀ ਟੀਮ ਵਧੇ ਹੋਏ ਮਨੋਬਲ ਨਾਲ ਉਤਰੇਗੀ।

ਇਹ ਖ਼ਬਰ ਪੜ੍ਹੋ- ਆਇਰਲੈਂਡ ਦੇ ਤੇਜ਼ ਗੇਂਦਬਾਜ਼ ਦਾ ਕਮਾਲ, ਹਾਸਲ ਕੀਤੀ ਇਹ ਉਪਲੱਬਧੀ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News