ਵਿਸ਼ਵ ਕੱਪ ਕੈਂਪ ਲਈ ਸ਼ਾਕਿਬ ਨੂੰ IPL ਤੋਂ ਵਾਪਸ ਬੁਲਾਏਗਾ ਬੰਗਲਾਦੇਸ਼
Tuesday, Apr 16, 2019 - 02:41 AM (IST)

ਢਾਕਾ- ਬੰਗਲਾਦੇਸ਼ ਆਪਣੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਨੂੰ ਅਗਲੇ ਹਫਤੇ ਤੋਂ ਟੀਮ ਦੇ ਵਿਸ਼ਵ ਕੱਪ ਕੈਂਪ 'ਚ ਹਿੱਸਾ ਲੈਣ ਲਈ ਆਈ. ਪੀ. ਐੱਲ. ਤੋਂ ਵਾਪਸ ਬੁਲਾਏਗਾ। ਸ਼ਾਕਿਬ ਅਜੇ ਭਾਰਤ 'ਚ ਹੈ ਤੇ ਉਹ ਆਈ. ਪੀ. ਐੱਲ. ਵਿਚ ਸਨਰਾਈਜ਼ਰਜ਼ ਹੈਦਰਾਬਾਦ ਵਲੋਂ ਖੇਡ ਰਿਹਾ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਪ੍ਰਧਾਨ ਨਜਮੁਲ ਹਸਨ ਨੇ ਕਿਹਾ ਹੈ ਕਿ ਸਾਡਾ ਕੈਂਪ ਸ਼ੁਰੂ ਹੋ ਰਿਹਾ ਹੈ। ਮੈਂ ਸ਼ਾਕਿਬ ਨੂੰ ਤੁਰੰਤ ਆਉਣ ਦੇ ਲਈ ਕਿਹਾ ਹੈ। ਦੇਖਦੇ ਹਾਂ ਉਹ ਇਸ 'ਤੇ ਕਿਸ ਤਰ੍ਹਾਂ ਦੀ ਪ੍ਰਤੀਕ੍ਰਿਆ ਦਿੰਦੇ ਹਨ।