BAN v PAK : ਦੂਜੇ ਦਿਨ ਦੀ ਖੇਡ ਖਤਮ, ਪਾਕਿ ਦਾ ਸਕੋਰ 188/2
Sunday, Dec 05, 2021 - 10:32 PM (IST)
ਢਾਕਾ- ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਦਾ ਖੇਡ ਵੀ ਮੀਂਹ ਤੇ ਖਰਾਬ ਰੋਸ਼ਨੀ ਕਾਰਨ ਪ੍ਰਭਾਵਿਤ ਰਿਹਾ ਅਤੇ ਐਤਵਾਰ ਨੂੰ ਸਿਰਫ 38 ਗੇਂਦਾਂ ਦਾ ਖੇਡ ਸੰਭਵ ਹੋ ਸਕਿਆ। ਮੀਂਹ ਦੇ ਕਾਰਨ ਪਹਿਲਾ ਸੈਸ਼ਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਰਿਹਾ। ਸਥਾਨਕ ਸਮੇਂ ਦੇ ਅਨੁਸਾਰ ਦੁਪਹਿਰ 12:50 ਮਿੰਟ 'ਤੇ ਦਿਨ ਦਾ ਖੇਡ ਸ਼ੁਰੂ ਹੋਇਆ ਪਰ 6.2 ਓਵਰ ਹੀ ਸੁੱਟੇ ਗਏ ਸਨ ਕੀ ਮੀਂਹ ਨੇ ਫਿਰ ਤੋਂ ਮੈਚ ਨੂੰ ਰੋਕ ਦਿੱਤਾ, ਜਿਸ ਤੋਂ ਬਾਅਦ ਖੇਡ ਸ਼ੁਰੂ ਨਹੀਂ ਹੋ ਸਕਿਆ। ਪਹਿਲੇ ਦਿਨ ਦਾ ਖੇਡ ਪ੍ਰਭਾਵਿਤ ਹੋਣ ਤੋਂ ਬਾਅਦ ਦੂਜੇ ਦਿਨ 98 ਓਵਰਾਂ ਦਾ ਖੇਡ ਹੁਣਾ ਸੀ ਪਰ ਮੀਂਹ ਤੇ ਖਰਾਬ ਰੋਸ਼ਨੀ ਕਾਰਨ ਅੰਪਾਇਰਾਂ ਨੇ ਇਸ ਨੂੰ 6.2 ਓਵਰਾਂ ਤੋਂ ਬਾਅਦ ਰੋਕ ਦਿੱਤਾ।
ਇਹ ਖ਼ਬਰ ਪੜ੍ਹੋ- IND v NZ : ਅਸ਼ਵਿਨ ਨੇ ਤੋੜਿਆ ਕੁੰਬਲੇ ਦਾ ਰਿਕਾਰਡ, ਹਾਸਲ ਕੀਤੀ ਇਹ ਉਪਲੱਬਧੀ
ਪਾਕਿਸਤਾਨ ਨੇ ਹਾਲਾਂਕਿ ਇਸ ਦੌਰਾਨ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਦਿਨ ਦੀ ਸ਼ੁਰੂਆਤ 2 ਵਿਕਟਾਂ 'ਤੇ 161 ਦੌੜਾਂ ਨਾਲ ਕਰਨ ਵਾਲੀ ਇਸ ਟੀਮ ਨੇ ਸਟੰਪਸ ਦਾ ਐਲਾਨ ਤੱਕ 63.2 ਓਵਰਾਂ ਵਿਚ 2 ਵਿਕਟਾਂ 'ਤੇ 188 ਦੌੜਾਂ ਬਣਾ ਕੀਤਾ। ਕਪਤਾਨ ਬਾਬਰ ਆਜ਼ਮ 71 ਦੌੜਾਂ 'ਤੇ ਅਜੇਤੂ ਹਨ ਜਦਕਿ ਅਜ਼ਹਰ ਅਲੀ ਨੇ ਵੀ ਅਰਧ ਸੈਂਕੜਾ ਪੂਰਾ ਕਰ ਲਿਆ ਹੈ। ਅਜ਼ਹਰ ਨੇ ਹੁਣ ਤੱਕ 136 ਗੇਂਦਾਂ ਦੀ ਪਾਰੀ ਵਿਚ ਸੱਤ ਚੌਕੇ ਲਗਾਏ ਹਨ। ਇਹ ਟੈਸਟ ਕਰੀਅਰ ਦਾ ਉਸਦਾ 34ਵਾਂ ਅਰਧ ਸੈਂਕੜਾ ਹੈ। ਬਾਬਰ ਨੇ ਹੁਣ ਤੱਕ 113 ਗੇਂਦਾਂ ਦਾ ਸਾਹਮਣਾ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ 8 ਚੌਕੇ ਤੇ ਇਕ ਛੱਕਾ ਲਗਾਇਆ ਹੈ। ਬਾਬਰ ਤੇ ਅਜ਼ਹਰ ਨੇ ਤੀਜੇ ਵਿਕਟ ਦੇ ਲਈ 118 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰ ਲਈ ਹੈ। ਬੰਗਲਾਦੇਸ਼ ਨੂੰ ਦੋਵੇਂ ਸਫਲਤਾ ਮੈਚ ਦੇ ਪਹਿਲੇ ਦਿਨ ਸਪਿਨਰ ਤੈਜੁਲ ਇਸਲਾਮ ਨੇ ਦਿਵਾਈ। ਉਨ੍ਹਾਂ ਨੇ ਦੂਜੇ ਦਿਨ ਗੇਂਦਬਾਜ਼ੀ ਨਹੀਂ ਕੀਤੀ। ਇਸਲਾਮ ਨੇ 17 ਓਵਰਾਂ ਵਿਚ 49 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। 2 ਮੈਚਾਂ ਦੀ ਇਸ ਸੀਰੀਜ਼ ਦਾ ਪਹਿਲਾ ਮੈਚ ਪਾਕਿਸਤਾਨ ਨੇ 8 ਵਿਕਟਾਂ ਨਾਲ ਆਪਣੇ ਨਾਂ ਕੀਤਾ ਸੀ।
ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ੁਰੂਆਤੀ ਮੁਕਾਬਲੇ 'ਚ ਥਾਈਲੈਂਡ ਨੂੰ 13-0 ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।