ਬੰਗਲਾਦੇਸ਼ ਦੀ ਟੀਮ 2 ਟੈਸਟਾਂ ਦੀ ਸੀਰੀਜ਼ ਲਈ ਸ਼੍ਰੀਲੰਕਾ ਪਹੁੰਚੀ

04/12/2021 8:33:40 PM

ਕੋਲੰਬੋ– ਬੰਗਲਾਦੇਸ਼ ਕ੍ਰਿਕਟ ਟੀਮ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਲਈ ਸੋਮਵਾਰ ਨੂੰ ਇੱਥੇ ਪਹੁੰਚੀ। ਇਸ ਸੀਰੀਜ਼ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਪਿਛਲੇ ਸਾਲ ਮੁਲਤਵੀ ਕਰ ਦਿੱਤਾ ਗਿਆ ਸੀ। ਬੰਗਲਾਦੇਸ਼ ਦੀ ਟੀਮ ਕਤੂਨਾਯਕੇ ਵਿਚ ਦੋ ਦਿਨਾ ਅਭਿਆਸ ਮੈਚ ਖੇਡਣ ਤੋਂ ਪਹਿਲਾਂ ਨੇਗੋਮਬੋ ਦੇ ਇਕ ਰਿਜ਼ਾਰਟ ਵਿਚ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਵਿਚ ਰਹੇਗੀ। ਪਹਿਲਾ ਟੈਸਟ ਪੱਲੇਕੇਲੇ ਵਿਚ 21 ਤੋਂ 25 ਅਪ੍ਰੈਲ ਤਕ ਖੇਡਿਆ ਜਾਵੇਗਾ ਤੇ ਫਿਰ ਦੂਜਾ ਟੈਸਟ ਵੀ ਇਸੇ ਸਥਾਨ ’ਤੇ ਹੀ 29 ਅਪ੍ਰੈਲ ਤੋਂ ਖੇਡਿਆ ਜਾਵੇਗਾ। ਇਹ ਦੋਵੇਂ ਮੈਚ ਵਿਸ਼ਵ ਟੈਸਟ ਚੈਂਪੀਅਨਸਿਪ ਦਾ ਹਿੱਸਾ ਹਨ।


ਇਹ ਖ਼ਬਰ ਪੜ੍ਹੋ- FIH ਪ੍ਰੋ ਲੀਗ :  ਭਾਰਤ ਦੀ ਅਰਜਨਟੀਨਾ ’ਤੇ 3-0 ਦੀ ਸ਼ਾਨਦਾਰ ਜਿੱਤ


ਸ਼੍ਰੀਲੰਕਾ ਕ੍ਰਿਕਟ ਨੇ ਕਿਹਾ ਕਿ ਮੈਚਾਂ ਦਾ ਆਯੋਜਨ ਖਾਲੀ ਸਟੇਡੀਅਮ 'ਚ ਕੀਤਾ ਜਾਵੇਗਾ ਪਰ ਸਖਤ ਦਿਸ਼ਾ-ਨਿਰਦੇਸ਼ਾਂ ਦੇ ਵਿਚ ਪੱਲੇਕੇਲੇ ਸਟੇਡੀਅਮ 'ਚ ਮੀਡੀਆ ਨੂੰ ਦੋਵੇਂ ਟੈਸਟ ਕਵਰ ਕਰਨ ਦੀ ਆਗਿਆ ਹੋਵੇਗੀ। ਸਾਰੇ ਮੀਡੀਆ ਕਰਮਚਾਰੀਆਂ ਨੂੰ ਦੋ ਆਰਟੀ- ਪੀ. ਸੀ. ਆਰ. ਟੈਸਟ ਕਰਵਾਉਣੇ ਹੋਣਗੇ ਜਦਕਿ ਰੋਜ਼ਾਨਾ ਉਨ੍ਹਾਂ ਦਾ ਐਂਟੀਜੇਨ ਟੈਸਟ ਹੋਵੇਗਾ। ਬੰਗਲਾਦੇਸ਼ ਨੇ ਮਾਰਚ 2017 'ਚ ਸ਼੍ਰੀਲੰਕਾ ਦੇ ਪਿਛਲੇ ਦੌਰੇ 'ਤੇ ਪਹਿਲੀ ਵਾਰ ਟੈਸਟ ਮੈਚ ਜਿੱਤਦੇ ਹੋਏ ਸੀਰੀਜ਼ 1-1 ਨਾਲ ਬਰਾਬਰ ਕੀਤੀ ਸੀ। 


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News