ਹੜਤਾਲ ਖਤਮ ਕਰਕੇ ਭਾਰਤ ਦੌਰੇ ਦੇ ਅਭਿਆਸ ''ਚ ਲੱਗੀ ਬੰਗਲਾਦੇਸ਼ ਟੀਮ

Friday, Oct 25, 2019 - 09:37 PM (IST)

ਹੜਤਾਲ ਖਤਮ ਕਰਕੇ ਭਾਰਤ ਦੌਰੇ ਦੇ ਅਭਿਆਸ ''ਚ ਲੱਗੀ ਬੰਗਲਾਦੇਸ਼ ਟੀਮ

ਢਾਕਾ— ਬੰਗਲਾਦੇਸ਼ ਕ੍ਰਿਕਟ ਟੀਮ ਦੇ ਮੈਂਬਰਾਂ ਨੇ ਬਿਹਤਰ ਤਨਖਾਹ ਦੇ ਲਈ ਕੀਤੀ ਗਈ ਹੜਤਾਲ ਖਤਮ ਕਰਕੇ ਸ਼ੁੱਕਰਵਾਰ ਤੋਂ ਇੱਥੇ ਅਭਿਆਸ ਕੈਂਪ 'ਚ ਭਾਰਤੀ ਦੌਰੇ ਦੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਖਿਡਾਰੀਆਂ ਨੇ ਬੁੱਧਵਾਰ ਨੂੰ ਆਪਣੀ ਹੜਤਾਲ ਵਾਪਸ ਲੈ ਲਈ ਸੀ ਕਿਉਂਕਿ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਉਨ੍ਹਾਂ ਦੀਆਂ ਜ਼ਿਆਦਾਤਰ ਮੰਗਾਂ ਨੂੰ ਸਵੀਕਾਰ ਕਰ ਲਿਆ ਸੀ। ਟੈਸਟ ਤੇ ਟੀ-20 ਕਪਤਾਨ ਸ਼ਾਕਿਬ ਅਲ ਹਸਨ ਦੀ ਅਗਵਾਈ 'ਚ ਖਿਡਾਰੀਆਂ ਦੀ ਇਸ ਹੜਤਾਲ ਨਾਲ ਭਾਰਤੀ ਦੌਰੇ 'ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਸਨ ਜਿੱਥੇ ਉਸਦੀ ਟੀਮ ਨੂੰ ਤਿੰਨ ਟੀ-20 ਤੇ 2 ਟੈਸਟ ਮੈਚ ਖੇਡਣੇ ਹਨ। ਸ਼ਾਕਿਬ ਨੇ ਬੀਮਾਰ ਹੋਣ ਦੇ ਕਾਰਨ ਪਹਿਲੇ ਅਭਿਆਸ ਸੈਸ਼ਨ 'ਚ ਹਿੱਸਾ ਨਹੀਂ ਲਿਆ ਪਰ ਹੋਰ ਖਿਡਾਰੀਆਂ ਨੇ ਮੁੱਖ ਕੋਚ ਰਸੇਲ ਡੋਮਿੰਗੋ ਦੀ ਦੇਖਰੇਖ 'ਚ ਖੂਬ ਪਸੀਨਾ ਬਹਾਇਆ। ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਡੇਨੀਅਲ ਵਿਟੋਰੀ ਵੀ ਸ਼ੁੱਕਰਵਾਰ ਨੂੰ ਸਪਿਨ ਗੇਂਦਬਾਜ਼ੀ ਕੋਚ ਦੇ ਰੂਪ 'ਚ ਬੰਗਲਾਦੇਸ਼ ਦੀ ਟੀਮ ਨਾਲ ਜੁੜ ਗਏ। ਉਹ ਭਾਰਤ ਦੇ ਸੁਨੀਲ ਜੋਸ਼ੀ ਦੀ ਜਗ੍ਹਾ ਲੈਣਗੇ।

PunjabKesari


author

Gurdeep Singh

Content Editor

Related News