ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਕੋਲਕਾਤਾ ''ਚ ਦੇਖੇਗੀ ਡੇ-ਨਾਈਟ ਟੈਸਟ ਮੈਚ

Thursday, Nov 21, 2019 - 10:08 PM (IST)

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਕੋਲਕਾਤਾ ''ਚ ਦੇਖੇਗੀ ਡੇ-ਨਾਈਟ ਟੈਸਟ ਮੈਚ

ਨਵੀਂ ਦਿੱਲੀ— ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਭਾਰਤ ਤੇ ਆਪਣੀ ਰਾਸ਼ਟਰੀ ਕ੍ਰਿਕਟ ਟੀਮ ਦੇ ਵਿਚਾਲੇ ਸ਼ੁੱਕਰਵਾਰ ਨੂੰ ਪਹਿਲੇ ਡੇ-ਨਾਈਟ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਦਾ ਖੇਡ ਦੇਖੇਗੀ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤ 'ਚ ਪਹਿਲਾ ਡੇ-ਨਾਈਟ ਟੈਸਟ ਇਤਿਹਾਸਕ ਈਡਨ ਗਾਰਡਨਸ 'ਚ ਸ਼ੁੱਕਰਵਾਰ ਤੋਂ ਖੇਡਿਆ ਜਾਵੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੇਨਤੀ 'ਤੇ ਹਸੀਨਾ ਇਤਿਹਾਸਕ ਮੈਚ ਦੇਖਣ ਇਕ ਦਿਨ ਦੇ ਲਈ ਕੋਲਕਾਤਾ ਆਵੇਗੀ।
ਜ਼ਿਕਰਯੋਗ ਹੈ ਕਿ ਭਾਰਤ ਨੇ ਪਹਿਲਾ ਟੈਸਟ ਮੈਚ ਜਿੱਤ ਕੇ ਟੈਸਟ ਸੀਰੀਜ਼ 'ਚ 1-0 ਦੀ ਬੜ੍ਹਤ ਬਣਾਈ ਹੋਈ ਹੈ।


author

Gurdeep Singh

Content Editor

Related News