ਅਫਗਾਨਿਸਤਾਨ ਤੋਂ ਹਾਰ ਜਾਣ ਤੋਂ ਬਾਅਦ ਬੰਗਲਾਦੇਸ਼ ਨੇ ਕੀਤੇ ਕਈ ਬਦਲਾਅ

09/16/2019 9:30:39 PM

ਢਾਕਾ— ਅਫਗਾਨਿਸਤਾਨ ਹੱਥੋਂ ਮਿਲੀ ਹਾਰ ਤੋਂ ਬੌਖਲਾਏ ਬੰਗਲਾਦੇਸ਼ ਨੇ ਟੀ-20 ਤਿਕੋਣੀ ਸੀਰੀਜ਼ ਲਈ ਆਪਣੇ ਤੀਜੇ ਤੇ ਚੌਥੇ ਮੈਚ ਲਈ ਟੀਮ ਵਿਚ ਕਈ ਬਦਲਾਅ ਕਰਦਿਆਂ ਗੈਰ-ਤਜਰਬੇਕਾਰ ਓਪਨਰ ਮੁਹੰਮਦ ਨਈਅਮ ਤੇ ਨੌਜਵਾਨ ਸਪਿਨਰ-ਬੱਲੇਬਾਜ਼ ਆਲਰਾਊਂਡਰ ਅਮੀਨੁਲ ਇਸਲਾਮ ਬਿਪਲਵ ਨੂੰ 15 ਮੈਂਬਰੀ ਟੀਮ ਵਿਚ ਸ਼ਾਮਲ ਕੀਤਾ ਹੈ।
ਨਜ਼ਮੁਲ ਹੁਸੈਨ ਸ਼ੰਟੋ ਨੇ ਬੰਗਲਾਦੇਸ਼ ਲਈ ਹੁਣ ਤਕ 2 ਟੈਸਟ ਤੇ 3 ਵਨ ਡੇ ਮੈਚ ਖੇਡੇ ਹਨ ਤੇ ਹੁਣ ਉਹ ਟੀ-20 ਵਿਚ ਡੈਬਿਊ ਕਰੇਗਾ। ਤੇਜ਼ ਗੇਂਦਬਾਜ਼ ਰੁਬੈਲ ਹੁਸੈਨ ਤੇ ਸ਼ਪੀਉਲ ਇਸਲਾਮ ਨੇ ਵੀ ਟੀ-20 ਟੀਮ ਵਿਚ ਵਾਪਸੀ ਕੀਤੀ ਹੈ।


Gurdeep Singh

Content Editor

Related News