ਬੰਗਲਾਦੇਸ਼ ਕੋਲ ਇਸ ਟੀ20 ਲੜੀ ''ਚ ਭਾਰਤ ਨੂੰ ਹਰਾਉਣ ਦਾ ਵਧੀਆ ਮੌਕਾ : ਲਕਸ਼ਮਣ

Friday, Nov 01, 2019 - 02:16 AM (IST)

ਬੰਗਲਾਦੇਸ਼ ਕੋਲ ਇਸ ਟੀ20 ਲੜੀ ''ਚ ਭਾਰਤ ਨੂੰ ਹਰਾਉਣ ਦਾ ਵਧੀਆ ਮੌਕਾ : ਲਕਸ਼ਮਣ

ਮੁੰਬਈ- ਭਾਰਤ ਦੇ ਸਾਬਕਾ ਬੱਲੇਬਾਜ਼ ਵੀ. ਵੀ. ਐੱਸ. ਲਕਸ਼ਮਣ ਨੇ ਵੀਰਵਾਰ ਨੂੰ ਕਿਹਾ ਕਿ ਬੰਗਲਾਦੇਸ਼ ਕੋਲ ਆਪਣੀ ਬੱਲੇਬਾਜ਼ੀ ਵਿਚ ਗਹਿਰਾਈ ਦੀ ਬਦੌਲਤ ਐਤਵਾਰ ਤੋਂ ਸ਼ੁਰੂ ਹੋਣ ਵਾਲੀ ਟੀ-20 ਲੜੀ ਵਿਚ ਮਜ਼ਬੂਤ ਭਾਰਤ ਨੂੰ ਉਸ ਦੀ ਧਰਤੀ 'ਤੇ ਹਰਾਉਣ ਦਾ ਵਧੀਆ ਮੌਕਾ ਹੈ।  ਲਕਸ਼ਮਣ ਨੇ ਕਿਹਾ, ''ਬੰਗਲਾਦੇਸ਼ ਲਈ ਇਹ ਭਾਰਤ ਨੂੰ ਉਸਦੀ ਧਰਤੀ 'ਤੇ ਹਰਾਉਣ ਦਾ ਵਧੀਆ ਮੌਕਾ ਹੈ ਕਿਉਂਕਿ ਉਸਦੀ ਬੱਲੇਬਾਜ਼ੀ ਲਾਈਨਅਪ ਕਾਫੀ ਮਜ਼ਬੂਤ ਹੈ।
ਹਾਲਾਂਕਿ ਉਸਦੇ ਗੇਂਦਬਾਜ਼ੀ ਵਿਭਾਗ ਵਿਚ ਦਬਾਅ ਸਭ ਤੋਂ ਵੱਧ ਮੁਸਤਾਫਿਜ਼ੁਰ ਰਹਿਮਾਨ 'ਤੇ ਹੋਵੇਗਾ ਕਿਉਂਕਿ ਟੀਮ ਵਿਚ ਸਪਿਨਰਾਂ ਦੀ ਤੁਲਨਾ ਵਿਚ ਤੇਜ਼ ਗੇਂਦਬਾਜ਼ੀ ਲਾਈਨਅਪ ਥੋੜ੍ਹਾ ਘੱਟ ਤਜਰਬੇਕਾਰ ਲੱਗਦਾ ਹੈ।'' ਉਨ੍ਹਾ ਨੇ ਮੁਸਤਫਿਜ਼ੁਰ ਨੂੰ ਅਹਿਮ ਭੂਮੀਕਾ ਨਿਭਾਉਣੀ ਹੋਵੇਗੀ ਤੇ ਨਵੀਂ ਗੇਂਦ ਨਾਲ ਜਲਦੀ ਵਿਕਟਾਂ ਹਾਸਲ ਕਰਨੀਆਂ ਹੋਣਗੀਆਂ। ਟੀਮ 'ਚ ਕਿਉਂਕਿ ਵਿਰਾਟ ਕੋਹਲੀ ਨਹੀਂ ਹੈ ਤੇ ਮੱਧਕ੍ਰਮ 'ਚ ਧੋੜਾ ਅਨੁਭਵ ਘੱਟ ਹੋਵੇਗਾ। ਲਕਸ਼ਮਣ ਨੇ ਕਿਹਾ ਕਿ ਭਾਰਤੀ ਟੀਮ 'ਚ ਹੁਣ ਸਮਾਂ ਨੋਜਵਾਨਾਂ ਦੇ ਲਈ ਜ਼ਿਮੇਦਾਰੀ ਨਿਭਾ ਕੇ ਮੈਚ ਜਿੱਤਣ ਤੋਂ ਬਾਅਦ ਭਾਰਤ ਦੇ ਲਈ ਸੀਰੀਜ਼ ਜਿੱਤਣ ਦਾ ਹੈ।


author

Gurdeep Singh

Content Editor

Related News