ਬੰਗਲਾਦੇਸ਼-ਇੰਗਲੈਂਡ ਅੰਡਰ-19 ਮੈਚ ਟਾਈ, ਭਾਰਤ ਫਾਈਨਲ ''ਚ

Tuesday, Aug 06, 2019 - 10:18 PM (IST)

ਬੰਗਲਾਦੇਸ਼-ਇੰਗਲੈਂਡ ਅੰਡਰ-19 ਮੈਚ ਟਾਈ, ਭਾਰਤ ਫਾਈਨਲ ''ਚ

ਬੈਕੇਨਹੈਮ— ਬੰਗਲਾਦੇਸ਼ ਅਤੇ ਇੰਗਲੈਂਡ ਦੀਆਂ ਅੰਡਰ-19 ਟੀਮਾਂ ਵਿਚਾਲੇ ਅੰਡਰ-19 ਤਿਕੋਣੀ ਸੀਰੀਜ਼ ਦਾ ਮੁਕਾਬਲਾ ਟਾਈ ਹੋ ਗਿਆ ਅਤੇ ਇਸ ਮੁਕਾਬਲੇ ਦੇ ਟਾਈ ਹੋਣ ਨਾਲ ਭਾਰਤੀ ਟੀਮ ਨੇ ਫਾਈਨਲ ਵਿਚ ਜਗ੍ਹਾ ਬਣਾ ਲਈ। ਇੰਗਲੈਂਡ ਨੇ ਇੱਥੇ ਖੇਡੇ ਗਏ ਇਸ ਮੁਕਾਬਲੇ ਵਿਚ 50 ਓਵਰਾਂ ਵਿਚ 7 ਵਿਕਟਾਂ 'ਤੇ  256 ਦੌੜਾਂ ਬਣਾਈਆਂ, ਜਦਕਿ ਬੰਗਲਾਦੇਸ਼ ਨੇ 50 ਓਵਰਾਂ ਵਿਚ 6 ਵਿਕਟਾਂ 'ਤੇ 256 ਦੌੜਾਂ ਬਣਾਈਆਂ। ਮੈਚ ਟਾਈ ਰਿਹਾ ਅਤੇ ਦੋਵੇਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਬੰਗਲਾਦੇਸ਼ ਦੇ ਸੱਤ ਮੈਚਾਂ 'ਚੋਂ 10 ਅੰਕ ਹੋ ਗਏ ਹਨ ਅਤੇ ਉਹ ਪਹਿਲਾਂ ਹੀ ਫਾਈਨਲ ਵਿਚ ਪਹੁੰਚ ਚੁੱਕਾ ਸੀ। ਇੰਗਲੈਂਡ ਦੇ 7 ਮੈਚਾਂ ਵਿਚੋਂ 3 ਅੰਕ ਹੈ ਅਤੇ ਉਹ ਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਗਿਆ ਹੈ।
ਭਾਰਤੀ ਟੀਮ ਦੇ 6 ਮੈਚਾਂ ਵਿਚੋਂ 7 ਅੰਕ ਹਨ ਅਤੇ ਉਸਨੇ ਫਾਈਨਲ ਵਿਚ ਜਗ੍ਹਾ ਬਣਾ ਲਈ। ਭਾਰਤ ਦਾ ਬੁੱਧਵਾਰ ਨੂੰ ਬੰਗਲਾਦੇਸ਼ ਨਾਲ ਮੁਕਾਬਲਾ ਹੋਣਾ ਹੈ, ਜਿਸ ਤੋਂ ਬਾਅਦ ਭਾਰਤ ਨੇ ਸ਼ੁੱਕਰਵਾਰ ਨੂੰ ਇੰਗਲੈਂਡ ਨਾਲ ਖੇਡਣਾ ਹੈ। ਇੰਗਲੈਂਡ ਕੋਲ ਇਕ ਮੈਚ ਬਾਕੀ ਰਹਿੰਦੇ ਫਾਈਨਲ ਵਿਚ ਜਾਣ ਦਾ ਮੌਕਾ ਖਤਮ ਹੋ ਚੁੱਕਾ ਹੈ। ਇੰਗਲੈਂਡ ਜੇਕਰ ਆਖਰੀ ਮੈਚ ਜਿੱਤ ਵੀ ਜਾਵੇ ਤਾਂ ਵੀ ਉਸਦੇ ਪੰਜ ਅੰਕ ਰਹਿਣਗੇ ਜਦਕਿ ਭਾਰਤ ਕੋਲ ਅਗਲੇ ਦੋ ਮੈਚਾਂ ਵਿਚ ਅੰਕ ਸੂਚੀ ਵਿਚ ਚੋਟੀ 'ਤੇ ਜਾਣ ਦਾ ਮੌਕਾ ਰਹੇਗਾ। ਫਾਈਨਲ ਐਤਵਾਰ ਨੂੰ  ਖੇਡਿਆ ਜਾਵੇਗਾ।


author

Gurdeep Singh

Content Editor

Related News