ਬੰਗਲਾਦੇਸ਼ ਨੇ ਭਾਰਤ ਨੂੰ 59 ਦੌੜਾਂ ਨਾਲ ਹਰਾ ਕੇ ਅੰਡਰ-19 ਪੁਰਸ਼ ਏਸ਼ੀਆ ਕੱਪ ਦਾ ਖਿਤਾਬ ਬਰਕਰਾਰ ਰੱਖਿਆ
Monday, Dec 09, 2024 - 05:55 AM (IST)
ਦੁਬਈ- ਮੌਜੂਦਾ ਚੈਂਪੀਅਨ ਬੰਗਲਾਦੇਸ਼ ਨੇ ਐਤਵਾਰ ਨੂੰ ਇੱਥੇ ਭਾਰਤ ਨੂੰ 59 ਦੌੜਾਂ ਨਾਲ ਹਰਾ ਕੇ ਅੰਡਰ-19 ਪੁਰਸ਼ ਏਸ਼ੀਆ ਕੱਪ ਦਾ ਖਿਤਾਬ ਬਰਕਰਾਰ ਰੱਖਿਆ। ਅੱਠ ਖ਼ਿਤਾਬਾਂ ਦੇ ਨਾਲ ਟੂਰਨਾਮੈਂਟ ਦੇ ਇਤਿਹਾਸ ਦੀ ਸਭ ਤੋਂ ਸਫਲ ਟੀਮ ਭਾਰਤ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕਰਨ ਤੋਂ ਬਾਅਦ ਬੰਗਲਾਦੇਸ਼ ਨੂੰ 49.1 ਓਵਰਾਂ ਵਿੱਚ 198 ਦੌੜਾਂ 'ਤੇ ਆਊਟ ਕਰ ਦਿੱਤਾ।
ਭਾਰਤ ਲਈ ਯੁਧਜੀਤ ਗੁਹਾ, ਚੇਤਨ ਸ਼ਰਮਾ ਅਤੇ ਸਪਿਨਰ ਹਾਰਦਿਕ ਰਾਜ ਨੇ ਦੋ-ਦੋ ਵਿਕਟਾਂ ਲਈਆਂ। ਭਾਰਤੀ ਬੱਲੇਬਾਜ਼ ਹਾਲਾਂਕਿ ਬੰਗਲਾਦੇਸ਼ ਦੀ ਸ਼ਾਨਦਾਰ ਗੇਂਦਬਾਜ਼ੀ ਦਾ ਸਾਹਮਣਾ ਕਰਨ 'ਚ ਨਾਕਾਮ ਰਹੇ। ਪੂਰੀ ਟੀਮ 35.2 ਓਵਰਾਂ 'ਚ 139 ਦੌੜਾਂ 'ਤੇ ਆਊਟ ਹੋ ਗਈ। ਭਾਰਤ ਲਈ ਕਪਤਾਨ ਮੁਹੰਮਦ ਅਮਾਨ (26) ਸਭ ਤੋਂ ਵੱਧ ਸਕੋਰਰ ਰਹੇ। ਬੰਗਲਾਦੇਸ਼ ਲਈ ਮੱਧਮ ਤੇਜ਼ ਗੇਂਦਬਾਜ਼ ਇਕਬਾਲ ਹੁਸੈਨ ਇਮੋਨ ਨੇ 24 ਦੌੜਾਂ ਦੇ ਕੇ ਤਿੰਨ ਵਿਕਟਾਂ ਜਦਕਿ ਅਜ਼ੀਜ਼ੁਲ ਹਕੀਮ ਨੇ ਅੱਠ ਦੌੜਾਂ ਦੇ ਕੇ ਆਖਰੀ ਤਿੰਨ ਵਿਕਟਾਂ ਲਈਆਂ।