ਹਮੇਸ਼ਾ ਖਾਸ ਰਹੇਗੀ ਟੀ-20 ਵਿਸ਼ਵ ਕੱਪ ਦੀ ਜਿੱਤ : ਬੁਮਰਾਹ

Thursday, Feb 27, 2025 - 04:00 PM (IST)

ਹਮੇਸ਼ਾ ਖਾਸ ਰਹੇਗੀ ਟੀ-20 ਵਿਸ਼ਵ ਕੱਪ ਦੀ ਜਿੱਤ : ਬੁਮਰਾਹ

ਦੁਬਈ– ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਿਹਾ ਹੈ ਕਿ ਟੀ-20 ਵਿਸ਼ਵ ਕੱਪ ਵਿਚ ਮਿਲੀ ਜਿੱਤ ਹਮੇਸ਼ਾ ਖਾਸ ਰਹੇਗੀ ਤੇ ਉਸਦੇ ਦਿਮਾਗ ਵਿਚ ਰਹੇਗੀ।

ਆਈ. ਸੀ. ਸੀ. ਐਵਾਰਡ ਤੇ ਟੀਮ ਆਫ ਦਿ ਯੀਅਰ ਦੇ ਸਨਮਾਨ ਤੋਂ ਖੁਸ਼ ਬੁਮਰਾਹ ਨੇ ਕਿਹਾ,‘‘ਇਹ ਅਸਲੀਅਤ ਵਿਚ ਚੰਗਾ ਲੱਗ ਰਿਹਾ ਹੈ। ਮੈਂ ਆਪਣੇ ਬਚਪਨ ਦੇ ਕੁਝ ਨਾਇਕਾਂ ਜਿਵੇਂ ਸਰ ਗਾਰਫੀਲਡ ਸੋਬਰਸ ਨੂੰ ਟਰਾਫੀ ਐਵਾਰਡ ਜਿੱਤਦੇ ਹੋਏ ਦੇਖਿਆ ਸੀ। ਜਦੋਂ ਤੁਹਾਨੂੰ ਅਜਿਹਾ ਸਨਮਾਨ ਮਿਲਦਾ ਹੈ ਤਾਂ ਇਹ ਹਮੇਸ਼ਾ ਖੁਸ਼ੀ ਤੇ ਮਾਣ ਦੀ ਗੱਲ ਹੁੰਦੀ ਹੈ।’’

31 ਸਾਲਾ ਬੁਮਰਾਹ ਨੂੰ ਆਈ. ਸੀ. ਸੀ. ਪੁਰਸ਼ ਕ੍ਰਿਕਟਰ ਆਫ ਦਿ ਯੀਅਰ, ਆਈ. ਸੀ. ਸੀ. ਪੁਰਸ਼ ਕ੍ਰਿਕਟ ਟੈਸਟ ਪਲੇਅਰ ਆਫ ਦਿ ਯੀਅਰ ਲਈ ਨਾਮਜ਼ਦ ਕੀਤਾ ਗਿਆ ਸੀ ਤੇ ਉਸ ਨੂੰ ਆਈ. ਸੀ. ਸੀ. ਪੁਰਸ਼ ਟੈਸਟ ਟੀਮ ਆਫ ਦਿ ਯੀਅਰ ਤੇ ਆਈ. ਸੀ. ਸੀ. ਟੀ-20 ਟੀਮ ਆਫ ਦੀ ਯੀਅਰ ਵਿਚ ਸ਼ਾਮਲ ਕੀਤਾ ਗਿਆ ਸੀ।

ਬੁਮਰਾਹ ਨੇ ਬੀਤੇ ਸਾਲ ਨੂੰ ਯਾਦ ਕਰਦੇ ਹੋਏ ਕਿਹਾ,‘‘ ਟੀ-20 ਵਿਸ਼ਵ ਕੱਪ ਜਿਹੜਾ ਅਸੀਂ ਜਿੱਤਿਆ, ਉਹ ਹਮੇਸ਼ਾ ਖਾਸ ਰਹੇਗਾ ਤੇ ਮੇਰੇ ਦਿਮਾਗ ਵਿਚ ਰਹੇਗਾ। ਜ਼ਾਹਿਰ ਹੈ, ਇਸ ਸਾਲ ਮੇਰੇ ਮਨ ਵਿਚ ਵੀ ਬਹੁਤ ਕੁਝ ਸਿੱਖਣ ਨੂੰ ਹੈ। ਅਸੀਂ ਕਾਫੀ ਟੈਸਟ ਕ੍ਰਿਕਟ ਖੇਡੀ, ਅਸੀਂ ਕਈ ਵੱਖ-ਵੱਖ ਤਜਰਬੇ ਕੀਤੇ, ਇਸ ਲਈ ਹਾਂ, ਮੈਂ ਬਹੁਤ ਖੁਸ਼ ਹਾਂ ਤੇ ਉਮੀਦ ਹੈ ਕਿ ਬਿਹਤਰ ਚੀਜ਼ਾਂ ਹੋਣਗੀਆਂ।’’


author

Tarsem Singh

Content Editor

Related News