ਗਿੱਲ ਵਨ ਡੇ ਰੈਂਕਿੰਗ ’ਚ ਚੋਟੀ ’ਤੇ ਬਰਕਰਾਰ, ਕੋਹਲੀ 5ਵੇਂ ਸਥਾਨ ’ਤੇ

Thursday, Feb 27, 2025 - 12:06 PM (IST)

ਗਿੱਲ ਵਨ ਡੇ ਰੈਂਕਿੰਗ ’ਚ ਚੋਟੀ ’ਤੇ ਬਰਕਰਾਰ, ਕੋਹਲੀ 5ਵੇਂ ਸਥਾਨ ’ਤੇ

ਦੁਬਈ– ਭਾਰਤ ਨੂੰ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਵਿਚ ਜਗ੍ਹਾ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਆਈ. ਸੀ. ਸੀ. ਵਨ ਡੇ ਬੱਲੇਬਾਜ਼ੀ ਰੈਂਕਿੰਗ ਵਿਚ ਚੋਟੀ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਗਿੱਲ ਨੇ ਇੱਥੇ ਬੰਗਲਾਦੇਸ਼ ਵਿਰੁੱਧ ਅਜੇਤੂ 101 ਤੇ ਪਾਕਿਸਤਾਨ ਵਿਰੁੱਧ 46 ਦੌੜਾਂ ਦੀ ਪਾਰੀ ਖੇਡੀ ਸੀ। ਉਸ ਨੂੰ ਇਸ ਨਾਲ 21 ਰੇਟਿੰਗ ਅੰਕ ਮਿਲੇ ਤੇ ਹੁਣ ਉਸਦੇ 817 ਰੇਟਿੰਗ ਅੰਕ ਹੋ ਗਏ ਹਨ। 

ਪਾਕਿਸਤਾਨ ਦਾ ਬਾਬਰ ਆਜ਼ਮ ਦੂਜੇ ਸਥਾਨ ’ਤੇ ਹੈ ਤੇ ਉਹ ਗਿੱਲ ਤੋਂ 47 ਅੰਕ ਪਿੱਛੇ ਹੈ ਜਦਕਿ ਇਹ ਫਰਕ 23 ਅੰਕਾਂ ਦਾ ਸੀ। ਪਾਕਿਸਤਾਨ ਵਿਰੁੱਧ ਅਜੇਤੂ 100 ਦੌੜਾਂ ਬਣਾਉਣ ਵਾਲਾ ਵਿਰਾਟ ਕੋਹਲੀ 5ਵੇਂ ਸਥਾਨ ’ਤੇ ਪਹੁੰਚ ਗਿਆ ਹੈ ਜਦਕਿ ਕੇ. ਐੱਲ. ਰਾਹੁਲ 15ਵੇਂ ਸਥਾਨ ’ਤੇ ਆ ਗਿਆ ਹੈ। ਪਾਕਿਸਤਾਨ ਵਿਰੁੱਧ ਸੈਂਕੜਾ ਲਾਉਣ ਵਾਲਾ ਨਿਊਜ਼ੀਲੈਂਡ ਦਾ ਵਿਲ ਯੰਗ 8 ਸਥਾਨ ਉੱਪਰ ਚੜ੍ਹ ਕੇ 14ਵੇਂ ਤੇ ਟਾਮ ਲਾਥਮ 11 ਸਥਾਨ ਚੜ੍ਹ ਕੇ 30ਵੇਂ ਨੰਬਰ ’ਤੇ ਆ ਗਿਆ ਹੈ।

ਉੱਥੇ ਹੀ, ਰਚਿਨ ਰਵਿੰਦਰ 18 ਸਥਾਨ ਉੱਪਰ ਚੜ੍ਹ ਕੇ 24ਵੇਂ ਸਥਾਨ ’ਤੇ ਹੈ। ਆਸਟ੍ਰੇਲੀਆ ਦਾ ਐਲਕਸ ਕੈਰੀ 4 ਸਥਾਨਾਂ ਦੇ ਫਾਇਦੇ ਨਾਲ 50ਵੇਂ ਤੇ ਜੋਸ਼ ਇੰਗਲਿਸ 18 ਸਥਾਨਾਂ ਦੇ ਫਾਇਦੇ ਨਾਲ 81ਵੇਂ ਸਥਾਨ ’ਤੇ ਹੈ। ਗੇਂਦਬਾਜ਼ੀ ਵਿਚ ਕੇਸ਼ਵ ਮਹਾਰਾਜ ਤੇ ਮੈਟ ਹੈਨਰੀ ਟਾਪ-5 ਵਿਚ ਤੇ ਐਡਮ ਜ਼ਾਂਪਾ ਟਾਪ-10 ਵਿਚ ਪਹੁੰਚ ਗਿਆ ਹੈ।


author

Tarsem Singh

Content Editor

Related News