ਬੰਗਲਾਦੇਸ਼ੀ ਖਿਡਾਰੀਆਂ ਨੇ ਹੜਤਾਲ ਕੀਤੀ ਖਤਮ, ਬੋਰਡ ਨੇ ਮੰਨੀਆਂ ਸਾਰੀਆਂ ਸ਼ਰਤਾਂ
Thursday, Oct 24, 2019 - 10:26 AM (IST)

ਸਪੋਰਟਸ ਡੈਸਕ— ਬੰਗਲਾਦੇਸ਼ ਕ੍ਰਿਕਟਰਸ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ ਅਤੇ ਬੰਗਲਾਦੇਸ਼ ਕ੍ਰਿਕਟ ਟੀਮ ਤੈਅ ਪ੍ਰੋਗਰਾਮ ਦੇ ਮੁਤਾਬਕ ਟੀ-20 ਅਤੇ ਟੈਸਟ ਸੀਰੀਜ਼ ਖੇਡਣ ਭਾਰਤ ਆਵੇਗੀ। ਬੁੱਧਵਾਰ ਨੂੰ ਕ੍ਰਿਕਟਰਸ ਨੇ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ) ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾ ਮੰਨੀਆਂ ਜਾਣਗੀਆਂ। ਬੀ. ਸੀ. ਬੀ. ਪ੍ਰਧਾਨ ਨਜਮੂਲ ਹਸਨ ਨੇ ਕਿਹਾ ਕਿ ਦੋਵਾਂ ਪੱਖਾਂ ਨੇ ਮਿਲ ਕੇ ਮੁੱਦਿਆਂ ਦਾ ਹੱਲ ਕੱਢ ਲਿਆ ਹੈ। ਹੁਣ ਨੈਸ਼ਨਲ ਟੀਮ ਦੇ ਖਿਡਾਰੀ ਭਾਰਤ ਦੌਰੇ ਲਈ 25 ਅਕਤੂਬਰ ਤੋਂ ਆਪਣੇ ਕੈਂਪ ਦੀ ਸ਼ੁਰੂਆਤ ਕਰਣਗੇ।
ਬੰਗਲਾਦੇਸ਼ ਦੇ ਭਾਰਤ ਦੌਰੇ ਦੀ ਸ਼ੁਰੂਆਤ 3 ਨਵੰਬਰ ਤੋਂ ਹੋਵੇਗੀ ਅਤੇऱਪਹਿਲਾ ਟੀ-20 ਮੁਕਾਬਲਾ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ 'ਚ ਖੇਡਿਆ ਜਾਵੇਗਾ। ਦੂਜਾ ਟੀ-20 ਮੈਚ 7 ਨਵੰਬਰ ਨੂੰ ਰਾਜਕੋਟ, ਤੀਜਾ 10 ਨਵੰਬਰ ਨੂੰ ਨਾਗਪੁਰ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ 14 ਨਵੰਬਰ ਨੂੰ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ 'ਚ ਪਹਿਲਾ ਟੈਸਟ ਮੈਚ ਖੇਡਿਆ ਜਾਵੇਗਾ। ਭਾਰਤ ਖਿਲਾਫ 22 ਤੋਂ 26 ਨਵੰਬਰ ਵਿਚਾਲੇ ਕੋਲਕਾਤਾ ਦੇ ਈਡਨ ਗਾਰਡਨ 'ਚ ਸੀਰੀਜ਼ ਦਾ ਦੂਜਾ ਟੈਸਟ ਮੈਚ ਖੇਡਿਆ ਜਾਵੇਗਾ। ਇਸ ਮੈਚ ਨੂੰ ਦੇਖਣ ਲਈ ਬੰਗਲਾਦੇਸ਼ ਦੀ ਪ੍ਰਧਾਨਮੰਤਰੀ ਸ਼ੇਖ ਹੁਸੀਨਾ ਨੂੰ ਇਨਵਾਈਟ ਕੀਤਾ ਗਿਆ ਹੈ। ਬੀ. ਸੀ. ਸੀ. ਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਦੱਸਿਆ ਹੈ ਕਿ ਬੰਗਲਾਦੇਸ਼ ਦੀ ਪੀ. ਐੱਮ ਨੇ ਮੈਚ ਦੇਖਣ ਆਉਣ ਲਈ ਹਾਮੀ ਵੀ ਭਰ ਦਿੱਤੀ ਹੈ।
ਦੱਸ ਦਈਏ ਕਿ ਸ਼ਾਕਿਬ ਅੱਲ ਹਸਨ, ਮੁਸ਼ਫਿਕੁਰ ਰਹੀਮ ਅਤੇ ਤਮੀਮ ਇਕਬਾਲ ਜਿਵੇਂ ਨੈਸ਼ਨਲ ਟੀਮ ਦੇ ਖਿਡਾਰੀਆਂ ਦੇ ਨਾਲ ਘਰੇਲੂ ਕ੍ਰਿਕਟਰਸ ਨੇ ਬਿਹਤਰ ਤਨਖਾਹ ਅਤੇ ਮੁਨਾਫ਼ੇ ਜਿਹੀਆਂ ਮੰਗਾ ਨੂੰ ਲੈ ਕੇ ਕ੍ਰਿਕਟ ਦੇ ਸਾਰੀਆਂ ਗਤੀਵਿਧੀਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ ਅਤੇ 21 ਅਕਤੂਬਰ ਤੋਂ ਹੜਤਾਲ 'ਤੇ ਚੱਲੇ ਗਏ ਸਨ। ਇਨ੍ਹਾਂ ਖਿਲਾੜੀਆਂ ਦੀ ਹੜਤਾਲ ਨੇ ਨਵੰਬਰ 'ਚ ਉਨ੍ਹਾਂ ਦੇ ਭਾਰਤ ਦੌਰੇ ਨੂੰ ਸ਼ੱਕ 'ਚ ਪਾ ਦਿੱਤਾ ਸੀ।