ਬੰਗਲਾਦੇਸ਼ ਨੇ ਵਿੰਡੀਜ਼ ਨੂੰ ਪਹਿਲੇ ਵਨ ਡੇ ''ਚ 48 ਦੌੜਾਂ ਨਾਲ ਹਰਾਇਆ
Monday, Jul 23, 2018 - 05:19 AM (IST)
ਗੁਆਇਨਾ — ਬੰਗਲਾਦੇਸ਼ ਤੇ ਵਿੰਡੀਜ਼ ਵਿਚਾਲੇ ਵਨ ਡੇ ਸੀਰੀਜ਼ ਦਾ ਪਹਿਲਾ ਮੈਚ ਐਤਵਾਰ ਨੂੰ ਗੁਆਇਨਾ 'ਚ ਖੇਡਿਆ ਗਿਆ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ ਵਿੰਡੀਜ਼ ਨੂੰ 280 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉੱਤਰੀ ਵਿੰਡੀਜ਼ ਦੀ ਟੀਮ 50 ਓਵਰਾਂ 'ਚ 9 ਵਿਕਟਾਂ 'ਤੇ 231 ਦੌੜਾਂ ਹੀ ਬਣਾ ਸਕੀ ਤੇ ਬੰਗਲਾਦੇਸ਼ ਨੇ ਇਹ ਮੈਚ 48 ਦੌੜਾਂ ਨਾਲ ਜਿੱਤ ਲਿਆ। ਬੰਗਲਾਦੇਸ਼ ਨੇ ਵਨ ਡੇ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ।
ਬੰਗਲਾਦੇਸ਼ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਤਮੀਮ ਇਕਬਾਲ ਨੇ 130 ਦੌੜਾਂ ਦੀ ਜੇਤੂ ਪਾਰੀ ਖੇਡੀ, ਜਿਸ 'ਚ 10 ਚੌਕੇ ਤੇ 3 ਛੱਕੇ ਸ਼ਾਮਲ ਹਨ।
