BAN vs IND : ਭਾਰਤ ਨੇ ਦੂਜੇ ਮਹਿਲਾ ਵਨਡੇ ''ਚ ਬੰਗਲਾਦੇਸ਼ ਨੂੰ 108 ਦੌੜਾਂ ਨਾਲ ਹਰਾਇਆ, ਸੀਰੀਜ਼ 1-1 ਨਾਲ ਬਰਾਬਰ

Wednesday, Jul 19, 2023 - 04:37 PM (IST)

BAN vs IND : ਭਾਰਤ ਨੇ ਦੂਜੇ ਮਹਿਲਾ ਵਨਡੇ ''ਚ ਬੰਗਲਾਦੇਸ਼ ਨੂੰ 108 ਦੌੜਾਂ ਨਾਲ ਹਰਾਇਆ, ਸੀਰੀਜ਼ 1-1 ਨਾਲ ਬਰਾਬਰ

ਮੀਰਪੁਰ- ਭਾਰਤ ਨੇ ਬੁੱਧਵਾਰ ਨੂੰ ਇੱਥੇ ਸ਼ੇਰ-ਏ-ਬੰਗਲਾ ਸਟੇਡੀਅਮ ਵਿੱਚ ਦੂਜੇ ਮਹਿਲਾ ਵਨਡੇ ਵਿੱਚ ਬੰਗਲਾਦੇਸ਼ ਨੂੰ 108 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਦਿੱਤੀ। ਭਾਰਤ ਨੇ ਜੇਮਿਮਾ ਰੌਡਰਿਗਜ਼ (86) ਅਤੇ ਕਪਤਾਨ ਹਰਮਨਪ੍ਰੀਤ ਕੌਰ (52) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਅੱਠ ਵਿਕਟਾਂ 'ਤੇ 228 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ- BAN vs IND: ਸ਼ੀਰੀਜ਼ ਬਚਾਉਣ ਉਤਰੇਗੀ ਭਾਰਤੀ ਮਹਿਲਾ ਟੀਮ, ਬੱਲੇਬਾਜ਼ਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ

ਇਸ ਦੇ ਜਵਾਬ 'ਚ ਬੰਗਲਾਦੇਸ਼ ਦੀ ਟੀਮ 35.1 ਓਵਰਾਂ 'ਚ ਸਿਰਫ਼ 120 ਦੌੜਾਂ 'ਤੇ ਹੀ ਢੇਰ ਹੋ ਗਈ। ਸਮ੍ਰਿਤੀ ਮੰਧਾਨਾ (36) ਅਤੇ ਹਰਲੀਨ ਦਿਓਲ (25) ਨੇ ਵੀ ਭਾਰਤ ਲਈ ਉਪਯੋਗੀ ਪਾਰੀਆਂ ਖੇਡੀਆਂ। ਬੰਗਲਾਦੇਸ਼ ਲਈ ਫਰਗਾਨਾ ਹੱਕ (47) ਅਤੇ ਰਿਤੂ ਮੰਡਲ (27) ਹੀ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰ ਸਕੇ। ਜੇਮਿਮਾ ਨੇ ਗੇਂਦਬਾਜ਼ੀ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਦੌੜਾਂ ਦੇ ਕੇ ਚਾਰ ਵਿਕਟਾਂ ਵੀ ਲਈਆਂ। ਤੀਜਾ ਅਤੇ ਆਖਰੀ ਵਨਡੇ ਸ਼ਨੀਵਾਰ ਨੂੰ ਇੱਥੇ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ- ਪੀਵੀ ਸਿੰਧੂ ਨੇ ਹਾਸਲ ਕੀਤੀ ਸਭ ਤੋਂ ਖਰਾਬ ਰੈਂਕਿੰਗ, ਹੋਇਆ ਤਗੜਾ ਨੁਕਸਾਨ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News