Tokyo Olympics : ਕੁਸ਼ਤੀ ’ਚ ਬਜਰੰਗ ਪੂਨੀਆ ਨੇ ਦਿਖਾਇਆ ਆਪਣਾ ਦਮ, ਸੈਮੀਫਾਈਨਲ ’ਚ ਪੁੱਜੇ

Friday, Aug 06, 2021 - 11:29 AM (IST)

Tokyo Olympics  : ਕੁਸ਼ਤੀ ’ਚ ਬਜਰੰਗ ਪੂਨੀਆ ਨੇ ਦਿਖਾਇਆ ਆਪਣਾ ਦਮ, ਸੈਮੀਫਾਈਨਲ ’ਚ ਪੁੱਜੇ

ਟੋਕੀਓ–  ਟੋਕੀਓ ਓਲੰਪਿਕ ’ਚ ਬਜਰੰਗ ਪੂਨੀਆ 65 ਕਿਲੋਗ੍ਰਾਮ ਭਾਰ ਵਰਗ ਦੀ ਕੁਸ਼ਤੀ ਪ੍ਰਤੀਯੋਗਿਤਾ ਦੇ ਸੈਮੀਫ਼ਾਈਨਲ ’ਚ ਪੁੱਜ ਗਏ ਹਨ। ਬਜਰੰਗ ਪੂਨੀਆ ਨੇ ਕੁਆਰਟਰ ਫ਼ਾਈਨਲ ਮੁਕਾਬਲੇ ’ਚ ਈਰਾਨ ਦੇ ਮੁਰਤਜਾ ਚੇਕਾ ਘਿਆਸੀ ਨੂੰ ਹਰਾਉਂਦੇ ਹੋਏ ਸੈਮੀਫ਼ਾਈਨਲ ’ਚ ਜਗ੍ਹਾ ਬਣਾ ਲਈ ਹੈ। ਬਜਰੰਗ ਨੇ ਇਹ ਮੁਕਾਬਲਾ 2-1 ਨਾਲ ਜਿੱਤਿਆ। ਉਨ੍ਹਾਂ ਨੂੰ Winner Byfall ਐਲਾਨਿਆ ਗਿਆ। ਉਹ ਸ਼ੁਰੂ ’ਚ ਇਸ ਮੈਚ ’ਚ 0-1 ਨਾਲ ਪੱਛੜ ਰਹੇ ਸਨ। ਬਜਰੰਗ ਨੇ ਆਪਣੇ ਪਹਿਲੇ ਪੀਰੀਅਡ ’ਚ ਡਿਫੈਂਸਿਵ ਖੇਡ ਦਿਖਾਇਆ। ਉਨ੍ਹਾਂ ਖਿਲਾਫ ਪੈਸਿਵ ਕਲਾਕ ਸ਼ੁਰੂ ਕੀਤਾ ਗਿਆ ਪਰ ਬਜਰੰਗ ਘਬਰਾਏ ਨਹੀਂ। ਦੂਜੇ ਪੀਰੀਅਡ ’ਚ ਉਹ ਡਿਫੈਂਸਿਵ ਰਹੇ ਜਦਕਿ ਈਰਾਨ ਦੇ ਮੁਰਤਜਾ ਲਗਾਤਾਰ ਹਮਲਾ ਕਰ ਰਹੇ ਸਨ। ਹਾਲਾਂਕਿ ਬਜਰੰਗ ਵੀ ਉਨ੍ਹਾਂ ਨੂੰ ਦਾਅ ਲਾਉਣ ਦਾ ਪੂਰਾ ਮੌਕਾ ਨਹੀਂ ਦੇ ਰਹੇ ਸਨ। ਪਰ ਜਦੋਂ ਦੁਬਾਰਾ ਪੈਨਲਟੀ ਅੰਕ ਗੁਆਉਣ ਤੋਂ ਬਚਣ ਲਈ 30 ਸਕਿੰਟ ਦਾ ਸਮਾਂ ਦਿੱਤਾ ਗਿਆ ਤਂ ਬਜਰੰਗ ਹਮਲਾਵਰ ਹੋ ਗਏ। ਬਜਰੰਗ ਨੇ ਇਸ ਮੌਕੇ ਦਾ ਪੂਰਾ ਲਾਹਾ ਲਿਆ ਤੇ ਦੋ ਅੰਕ ’ਤੇ ਕਬਜ਼ਾ ਕੀਤਾ। ਇਸ ਤੋਂ ਬਾਅਦ ਬਜਰੰਗ ਨੇ ਉਸ ਦੇ ਮੌਢੇ ਲਗਾਤਾਰ ਜ਼ਮੀਨ ’ਤੇ ਲਾ ਕੇ ਤੇ ਉਸ ਵਿਰੋਧੀ ਮੁਕਾਬਲੇਬਾਜ਼ ਨੂੰ ਚਿੱਤ ਕਰਦੇ ਹਏ ਮੁਕਾਬਲਾ ਹੀ ਖ਼ਤਮ ਕਰ ਦਿੱਤਾ।

ਇਹ ਵੀ ਪੜ੍ਹੋ : Tokyo Olympics : ਕੁਸ਼ਤੀ ’ਚ ਬਜਰੰਗ ਪੂਨੀਆ ਨੇ ਦਿਖਾਇਆ ਆਪਣਾ ਦਮ, ਸੈਮੀਫਾਈਨਲ ’ਚ ਪੁੱਜੇ

ਇਸ ਤੋਂ ਪਹਿਲਾਂ ਬਜਰੰਗ ਪੂਨੀਆ ਨੇ ਕਿਰਗੀਸਤਾਨ ਦੇ ਅਰਨਾਜਾਰ ਅਕਮਾਤਾਲਿਵ ਨੂੰ  65 ਕਿਲੋ ਕੁਸ਼ਤੀ ਮੁਕਾਬਲੇ ’ਚ ਹਰਾਉਂਦੇ ਹੋਏ  ਜਿੱਤ ਨਾਲ ਸ਼ੁਰੂਆਤ ਕਰਦੇ ਹੋਏ ਕੁਆਰਟਰ ਫ਼ਾਈਨਲ ’ਚ ਜਗ੍ਹਾ ਬਣਾ ਲਈ ਹੈ। ਵੈਸੇ ਤਾਂ ਇਹ ਮੁਕਾਬਲਾ 3-3 ਨਾਲ ਬਰਬਾਰ ਸੀ ਪਰ ਬਜਰੰਗ ਨੇ ਇਸ ਮੈਚ ’ਚ ਤਕਨੀਕੀ ਆਧਾਰ ’ਤੇ ਜਿੱਤ ਹਾਸਲ ਕਰ ਲਈ ਹੈ। ਬਜਰੰਗ ਨੇ ਪਹਿਲਾ ਪੀਰੀਅਡ 3-1 ਨਾਲ ਆਪਣੇ ਨਾਂ ਕੀਤਾ। ਦੂਜੇ ਪੀਰੀਅਡ ’ਚ ਬਜਰੰਗ ਨੇ ਅਕਾਮਾਤਾਲਿਵ ਦੀ ਲੱਤ ਫੜ ਕੇ ਦਾਅ ਖੇਡਣ ਦੀ ਕੋਸ਼ਿਸ਼ ਤਾਂ ਕੀਤੀ ਸੀ ਪਰ ਦੂਜੀ ਲੱਤ ਹੱਥ ’ਚ ਨਾ ਆਉਣ ਕਰਕੇ ਉਹ ਇਸ ਤੋਂ ਖੁੰਝ ਗਏ। ਆਖ਼ਰੀ 30 ਸਕਿੰਟ ਤਕ ਵੀ ਪੀਰੀਅਡ ’ਚ ਬਜਰੰਗ ਅੱਗੇ ਸਨ ਪਰ ਅਕਾਮਾਤਾਲਿਵ ਨੇ ਅਚਾਨਕ ਹਮਲਾਵਰ ਰੁਖ਼ ਦੇ ਨਾਲ ਦੋ ਬਾਰ 1-1 ਦਾ ਸਕੋਰ ਬਣਾ ਕੇ ਬਰਾਬਰੀ ਹਾਸਲ ਕਰ ਲਈ । ਅੰਤ ’ਚ ਬਜਰੰਗ ਨੂੰ ਜ਼ਿਆਦਾ ਦਾਅ ਲਗਾਉਣ ਕਾਰਨ ਤਕਨੀਕੀ ਆਧਾਰ ’ਤੇ ਜੇਤੂ ਐਲਾਨ ਦਿੱਤਾ ਗਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News