ਵਿਆਹ ਤੋਂ ਬਾਅਦ ਬਜਰੰਗ ਪੂਨੀਆ ''ਤੇ ਕਿਸਮਤ ਮਿਹਰਬਾਨ, ਮਿਲੀ ਇਹ ਖ਼ੁਸ਼ਖ਼ਬਰੀ

11/28/2020 4:32:27 PM

ਨਵੀਂ ਦਿੱਲੀ— 26 ਨਵੰਬਰ ਨੂੰ ਪਹਿਲਵਾਨ ਸੰਗੀਤਾ ਫੋਗਾਟ ਨਾਲ ਵਿਆਹ ਕਰਨ ਵਾਲੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੂੰ ਵਿਆਹ ਦੇ ਬਾਅਦ ਵੱਡੀ ਖ਼ੁਸ਼ਖ਼ਬਰੀ ਮਿਲੀ ਹੈ। ਮਿਸ਼ਨ ਓਲੰਪਿਕ ਸੈੱਲ ਨੇ ਟੋਕੀਓ ਓਲੰਪਿਕ 'ਚ ਭਾਰਤ ਦੀ ਤਮਗਾ ਉਮੀਦ ਪਹਿਲਵਾਨ ਬਜਰੰਗ ਪੂਨੀਆ ਨੂੰ ਅਮਰੀਕਾ 'ਚ ਇਕ ਮਹੀਨੇ ਦੇ ਅਭਿਆਸ ਕੈਂਪ 'ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਹੈ। 
ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਆਏ ਹਰਭਜਨ ਸਿੰਘ, ਸਰਕਾਰ ਤੋਂ ਕੀਤੀ ਇਹ ਮੰਗ

PunjabKesari
ਇਕ ਬਿਆਨ ਮੁਤਾਬਕ ਵੀਰਵਾਰ ਨੂੰ ਮਿਸ਼ਨ ਓਲੰਪਿਕ ਸੈਲ ਦੀ ਬੈਠਕ 'ਚ  ਇਹ ਫੈਸਲਾ ਲਿਆ ਗਿਆ। ਇਹ ਭਾਰਤੀ ਖੇਡ ਅਥਾਰਿਟੀ ਵੱਲੋਂ ਗਠਤ ਇਕਾਈ ਹੈ ਜੋ ਟਾਰਗੇਟ ਓਲੰਪਿਕ ਪੋਡੀਅਮ ਯੋਜਨਾ (ਟਾਪਸ) 'ਚ ਜਗ੍ਹਾ ਪ੍ਰਾਪਤ ਕਰਨ ਯੋਗ ਖਿਡਾਰੀਆਂ ਦੀ ਚੋਣ ਕਰਦੀ ਹੈ।

PunjabKesari

ਇਹ ਵੀ ਪੜ੍ਹੋ : ਚਾਹਲ ਦੀ ਮੰਗੇਤਰ ਧਨਸ਼੍ਰੀ ਦੇ ਜ਼ਬਰਦਸਤ ਡਾਂਸ ਮੂਵਸ ਤੁਹਾਨੂੰ ਵੀ ਨੱਚਣ ਲਈ ਕਰਨਗੇ ਮਜਬੂਰ, ਵੀਡੀਓ
ਇਹ ਕੈਂਪ ਚਾਰ ਦਸੰਬਰ ਤੋਂ ਤਿੰਨ ਜਨਵਰੀ ਤਕ ਮਿਸ਼ੀਗਨ 'ਚ ਚਲੇਗਾ ਤੇ ਇਸ 'ਤੇ 14 ਲੱਖ ਰੁਪਏ ਦਾ ਖਰਚਾ ਆਵੇਗਾ। ਕੋਰੋਨਾ ਮਹਾਮਾਰੀ ਵਿਚਾਲੇ ਅਭਿਆਸ ਬਹਾਲ ਹੋਣ ਦੇ ਬਾਅਦ ਬਜਰੰਗ ਸੋਨੀਪਤ ਦੇ ਸਾਈ ਸੈਂਟਰ 'ਚ ਅਭਿਆਸ ਕਰ ਰਹੇ ਹਨ। 
PunjabKesari
ਉਹ ਆਪਣੇ ਕੋਚ ਐਮਜਾਰੀਓਸ ਬੇਂਟਿਨਿਡਿਸ ਤੇ ਫ਼ਿਜ਼ਿਓ ਧੰਨਜੈ ਦੇ ਨਾਲ ਅਮਰੀਕਾ ਜਾਣਗੇ। ਉਨ੍ਹਾਂ ਨੂੰ ਮੁੱਖ ਕੋਚ ਸਰਜੇਈ ਬੇਲੋਗਲਾਇਜੋਵ ਦੇ ਮਾਰਗਦਰਸ਼ਨ 'ਚ ਚੋਟੀ ਦੇ ਪਹਿਲਵਾਨਾਂ ਦੇ ਨਾਲ ਅਭਿਆਸ ਦਾ ਮੌਕਾ ਮਿਲੇਗਾ। ਬਜਰੰਗ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ।


Tarsem Singh

Content Editor

Related News